ਵੈਲਿੰਗਟਨ (ਏਜੰਸੀ) : ਨਿਊਜ਼ੀਲੈਂਡ ਦੇ ਡੂਨੇਡਿਨ ਦੀ ਕਾਊਂਟਡਾਊਨ ਮਾਰਕੀਟ 'ਚ ਇਕ ਹਮਲਾਵਰ ਬਗ਼ੈਰ ਕੋਈ ਕਾਰਨ ਹਿੰਸਾ ਕਰਨ ਲੱਗਿਆ। ਉਸ ਨੇ ਛੁਰਾ ਮਾਰ ਕੇ ਪੰਜ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਇਨ੍ਹਾਂ 'ਚੋਂ ਤਿੰਨ ਦੀ ਹਾਲਤ ਗੰਭੀਰ ਹੈ। ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਨੇ ਕਿਹਾ ਹੈ ਕਿ ਹੁਣ ਤਕ ਘਟਨਾ ਦੇ ਅੱਤਵਾਦੀ ਹਮਲਾ ਹੋਣ ਦੇ ਕੋਈ ਤੱਥ ਨਹੀਂ ਮਿਲੇ। ਫਿਰ ਵੀ ਪੁਲਿਸ ਇਨ੍ਹਾਂ ਹਾਲਾਤ 'ਤੇ ਜਾਂਚ ਕਰ ਰਹੀ ਹੈ।

ਹਮਲੇ ਦੇ ਕਾਰਨ ਲੱਭੇ ਜਾ ਰਹੇ ਹਨ। ਇਸ ਘਟਨਾ 'ਚ ਜਦੋਂ ਪੁਲਿਸ ਪੁੱਜੀ, ਦੁਕਾਨਦਾਰਾਂ ਨੇ ਹਮਲਾਵਰ ਨੂੰ ਫੜ ਲਿਆ ਸੀ। ਹਮਲਾਵਰ ਦੇ ਵੀ ਜ਼ਖ਼ਮੀ ਹੋਣ 'ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜ਼ਖ਼ਮੀ ਤਿੰਨਾਂ ਲੋਕਾਂ ਦੀ ਹਾਲਤ ਗੰਭੀਰ ਹੈ। ਇਨ੍ਹਾਂ ਤਿੰਨਾਂ ਦਾ ਇੰਟੈਸਿੰਵ ਕੇਅਰ ਯੂਨਿਟ 'ਚ ਇਲਾਜ ਕੀਤਾ ਜਾ ਰਿਹਾ ਹੈ। ਘਟਨਾ 'ਚ ਸਟੋਰ ਦੇ ਦੋ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।

ਪਾਕਿਸਤਾਨ 'ਚ ਚੈੱਕ ਪੋਸਟ 'ਤੇ ਤਾਇਨਾਤ ਤਿੰਨ ਸੁਰੱਖਿਆ ਮੁਲਾਜ਼ਮਾਂ ਦੀ ਹੱਤਿਆ

ਕਰਾਚੀ (ਏਜੰਸੀ) : ਪਾਕਿਸਤਾਨ ਦੇ ਬਲੋਚਿਸਚਾਨ ਸੂਬੇ 'ਚ ਅਰਧ ਸੁਰੱਖਿਆ ਬਲ ਦੀ ਚੌਕੀ 'ਤੇ ਬੇਪਛਾਣ ਹਮਲਾਵਰਾਂ ਨੇ ਗੋਲ਼ੀਬਾਰੀ ਕਰ ਦਿੱਤੀ। ਇਸ ਹਮਲੇ 'ਚ ਤਿੰਨ ਸੁਰੱਖਿਆ ਮੁਲਾਜ਼ਮਾਂ ਦੀ ਮੌਤ ਹੋ ਗਈ। ਇਹ ਚੌਕੀ ਬੋਲਨ ਜ਼ਿਲ੍ਹੇ 'ਚ ਮਰਾਤ ਇਲਾਕੇ 'ਚ ਸੀ। ਇਹ ਖੇਤਰ ਕਵੇਟਾ ਤੋਂ 70 ਕਿਲੋਮੀਟਰ ਦੂਰ ਦੀ ਹੈ। ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ।