ਕ੍ਰਾਈਸਟਚਾਰਚ: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਨਿਊਜ਼ ਏਜੰਸੀ ਅਨੁਸਾਰ ਦੋ ਮਸਜਿਦਾਂ 'ਚ ਗੋਲੀਬਾਰੀ ਹੋਈ ਹੈ। ਜਾਣਕਾਰੀ ਅਨੁਸਾਰ ਇਸ ਗੋਲੀਬਾਰੀ 'ਚ ਇਕ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਸਿਨਹੁਆ ਨਿਊਜ਼ ਏਜੰਸੀ ਮੁਤਾਬਿਕ ਇਸ ਘਟਨਾ 'ਚ 49 ਲੋਕਾਂ ਦੀ ਮੌਤ ਹੋ ਗਈ ਹੈ ਜਦਿਕ 41 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ।


ਨਿਊਜ਼ੀਲੈਂਡ ਪੁਲਿਸ ਦੇ ਮਾਈਕ ਬੁਸ਼ ਨੇ ਕ੍ਰਾਈਸਟਚਰਚ ਦੀ ਮਸਜਿਦ 'ਚ ਫਾਈਰਿੰਗ 'ਤੇ ਕਿਹਾ ਕਿ ਚਾਰ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਜਿਨ੍ਹਾਂ 'ਚ ਇਕ ਔਰਤ ਤੇ ਤਿੰਨ ਮਰਦ ਹਨ। ਅਸੀਂ ਹਾਲੇ ਵੀ ਹਾਲਾਤਾਂ 'ਤੇ ਨਜ਼ਰ ਬਣਾਈ ਹੋਈ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਹੁਣ ਕੋਈ ਖ਼ਤਰਾ ਨਹੀਂ ਹੈ। ਕਈ ਵਾਹਨਾਂ 'ਚੋਂ ਵਿਸਫੋਕਸ ਪਦਾਰਥ ਬਰਾਮਦ ਕੀਤੇ ਗਏ ਹਨ ਜਿਨ੍ਹਾਂ ਨੂੰ ਡਿਫਊਜ਼ ਕੀਤਾ ਗਿਆ ਹੈ।


ਨਿਊਜ਼ੀਲੈਂਡ ਪੁਲਿਸ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਇਸ ਘਟਨਾ ਤੋਂ ਬਾਅਦ ਕ੍ਰਾਈਸਟਚਰਚ 'ਚ ਸਥਿਤ ਸਾਰੇ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਮੱਧ ਕ੍ਰਾਈਸਟਚਰਚ 'ਚ ਲੋਕਾਂ ਨੂੰ ਚਿਤਾਨਵੀ ਦਿੱਤੀ ਗਈ ਹੈ ਕਿ ਉਹ ਘਰਾਂ ਦੇ ਅੰਦਰ ਹੀ ਰਹਿਣ। ਉਨ੍ਹਾਂ ਨੂੰ ਕੁਝ ਵੀ ਸ਼ੱਕੀ ਲਗਦਾ ਹੈ ਤਾਂ ਉਹ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।

200 ਲੋਕ ਸਨ ਮਸਜਿਦ 'ਚ ਮੌਜੂਦ

ਪੁਲਿਸ ਕਮਿਸ਼ਨਰ ਮਾਈਕ ਬੁਸ਼ ਨੇ ਦੱਸਿਆ ਕਿ ਕ੍ਰਾਈਸਟਚਰਚ ਅੰਦਰ ਗੰਭੀਰ ਸਥਿਤੀ ਸੀ। ਮਸਜਿਦ 'ਚ ਜੁੰਮੇ ਦੀ ਨਮਾਜ਼ ਲਈ ਕਾਫ਼ੀ ਲੋਕ ਆਏ ਹੋਏ ਸਨ। ਅਲ-ਨੂਰ ਮਸਜਿਦ 'ਚ ਹਮਲੇ ਸਮੇਂ 200 ਤੋਂ ਜ਼ਿਆਦਾ ਲੋਕ ਮੌਜੂਦ ਸਨ। ਜ਼ਖ਼ਮੀਆਂ ਨੂੰ ਕੱਢ ਲਈ ਐਂਬੂਲੈਂਸ ਮੌਕੇ 'ਤੇ ਪਹੁੰਚ ਗਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਉਹ 11 'ਤੇ ਫੋਨ ਕਰ ਕੇ ਜਾਣਕਾਰੀ ਦੇਣ।


ਚਸ਼ਮਦੀਦਾਂ ਦੀ ਮੰਨੀਏ ਤਾਂ ਹਮਲਾਵਰਾਂ ਨੇ ਕਾਲੇ ਕੱਪੜਿਆਂ 'ਚ ਸਨ ਅਤੇ ਉਨ੍ਹਾਂ ਸਿਰ 'ਤੇ ਹੈਲਮੈੱਟ ਪਾਏ ਹੋਏ ਸਨ। ਇਸ ਘਟਨਾ ਦੇ ਇਕ ਗਵਾਹ ਨੇ ਦੱਸਿਆ ਕਿ ਬੰਦੂਕ ਲੈ ਕੇ ਇਸ ਵਿਅਕਤੀ ਅਲ-ਨੂਰ ਮਸਜਿਦ 'ਚ ਸਥਾਨਕ ਸਮੇਂ ਅਨੁਸਾਰ ਲਗਪਗ 1.45 ਵਜੇ ਦਾਖ਼ਲ ਹੋਇਆ। ਉਨ੍ਹਾਂ ਕਿਹਾ ਕਿ ਮੈਂ ਗੋਲੀਬਾਰੀ ਦੀ ਆਵਾਜ਼ ਸੁਣੀ ਅਤੇ ਮੈਂ ਭੱਜ ਗਿਆ। ਬਹੁਤ ਸਾਰੇ ਲੋਕ ਫਰਸ਼ 'ਤੇ ਬੈਠੇ ਸਨ। ਮੈਂ ਮਸਜਿਦ ਦੇ ਪਿੱਛੇ ਭੱਜ ਗਿਆ।


ਨਿਊਜ਼ੀਲੈਂਡ ਲਈ ਕਾਲਾ ਦਿਨ-ਪੀਐੱਮ

ਨਿਊਜ਼ੀਲੈਂਡ ਦੇ ਪੀਐੱਮ ਜੈਸਿੰਡਾ ਅਰਡਰਨ ਨੇ ਇਸ ਘਟਨਾ ਦੀ ਵੱਡੀ ਨਿਖੇਧੀ ਕਰਦੇ ਹੋਏ ਕਿਹਾ, 'ਇਹ ਨਿਊਜ਼ੀਲੈਂਡ ਲਈ ਕਾਲਾ ਦਿਨ ਹੈ। ਪੁਲਿਸ ਨੇ ਇਕ ਵਿਅਕਤੀ ਨੂੰ ਫੜ ਲਿਆ ਹੈ ਪਰ ਮੇਰੇ ਕੋਲ ਹਾਲੇ ਉਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ।'


ਨਿਊਜ਼ੀਲੈਂਡ 'ਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕੀਤਾ, 'ਕ੍ਰਾਈਸਟਚਰਚ 'ਚ ਹੋਈ ਗੋਲੀਬਾਰੀ ਦੀ ਘਟਨਾ ਸੁਣ ਕੇ ਹੈਰਾਨ ਹੋ ਗਏ ਹਾਂ। ਭਾਰਤੀ ਸਹਾਇਤਾਲਈ ਅਸੀਂ 021803899 ਜਾਂ 021850033 'ਤੇ ਸੰਪਰਕ ਕਰ ਸਕਦੇ ਹੋ।'


ਘਟਨਾ ਦੌਰਾਨ ਮਸਜਿਦ 'ਚ ਮੌਜੂਦ ਸੀ ਬੰਗਲਾਦੇਸ਼ੀ ਕ੍ਰਿਕਟ ਟੀਮ

ਦੱਸ ਦਈਏ ਕਿ ਇਸ ਸਮੇਂ ਬੰਗਲਾਦੇਸ਼ੀ ਕ੍ਰਿਕਟ ਟੀਮ ਨਿਊਜ਼ੀਲੈਂਡ ਦੌਰੇ 'ਤੇ ਹੈ। ਇਸ ਘਟਨਾ ਦੌਰਾਨ ਪੂਰੀ ਟੈਸਟ ਟੀਮ ਮਸਜਿਦ 'ਚ ਸੀ। ਬੰਗਲਾਦੇਸ਼ੀ ਕ੍ਰਿਕਟ ਟੀਮ ਦੇ ਐਨਾਲਾਈਜ਼ਰ ਸ਼੍ਰੀਨਿਵਾਸ ਚੰਦਰਸ਼ੇਖਰ ਨੇ ਕਿਹਾ, 'ਹਮਲੇ ਸਮੇਂ ਦੌਰਾਨ ਸਾਰੀ ਟੀਮ ਮਸਜਿਦ 'ਚ ਹੀ ਸੀ। ਹਾਲਾਂਕਿ ਇਸ ਘਟਨਾ 'ਚ ਸਾਨੂੰ ਕੁਝ ਨਹੀਂ ਹੋਇਆ। ਇਹਕਾਫ਼ੀ ਭਿਆਨਕ ਅਨੁਭਵ ਸੀ। ਕਿਰਪਾ ਸਾਡੀ ਸਲਾਮਤੀ ਦੀ ਦੁਆ ਕਰੋ।'

ਗੋਲੀਬਾਰੀ ਦੌਰਾਨ ਫੇਸਬੁੱਕ 'ਤੇ ਲਾਈਵ ਸੀ ਹਮਲਾਵਰ

ਹਮਲਾਵਰ ਗੋਲੀਬਾਰੀ ਦੌਰਾਨ ਫੇਸਬੁੱਕ 'ਤੇ ਲਾਈਵ ਸੀ। ਇਸ ਦੌਰਾਨ ਉਸ ਨੇ ਕਿਹਾ ਕਿ ਉਹ 28 ਸਾਲਾਂ ਆਸਟ੍ਰੇਲੀਆਈ ਹੈ। ਉਹ ਇਸ ਹਮਲੇ ਦੀ ਪਿਛਲੇ ਦੋ ਸਾਲ ਤੋਂ ਯੋਜਨਾ ਬਣਾ ਰਿਹਾ ਸੀ।

Posted By: Akash Deep