ਨਿਊਜ਼ੀਲੈਂਡ : ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ Jacinda Ardern ਨੇ ਮਹਿਲਾ ਸਟਾਫ਼ ਮੈਂਬਰ ਨਾਲ ਪ੍ਰੇਮ ਸਬੰਧ ਰੱਖਣ 'ਤੇ ਇਮੀਗ੍ਰੇਸ਼ਨ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਅਰਡਰਨ ਨੇ ਕਿਹਾ ਕਿ Iain Lees-Galloway ਦਾ ਇਕ ਮਹਿਲਾ ਨਾਲ ਲਗਪਗ ਇਕ ਸਾਲ ਤਕ ਪ੍ਰੇਮ ਸਬੰਧ ਰਿਹਾ। ਇਹ ਮਹਿਲਾ ਉਨ੍ਹਾਂ ਵੱਲੋਂ ਦੇਖੀਆਂ ਜਾ ਰਹੀਆਂ ਏਜੰਸੀਆਂ 'ਚੋਂ ਇਕ ਵਿਚ ਕੰਮ ਕਰਦੀ ਸੀ, ਜਿਸ ਤੋਂ ਬਾਅਦ ਉਸ ਨੂੰ ਈਆਨ ਦੇ ਦਫ਼ਤਰ 'ਚ ਸਟਾਫ਼ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ।

ਉੱਥੇ ਹੀ 41 ਸਾਲਾ Lees-Galloway ਨੇ ਕਿਹਾ ਹੈ ਕਿ ਉਨ੍ਹਾਂ ਨੇ ਅਰਡਰਨ ਦੇ ਫ਼ੈਸਲੇ ਨੂੰ ਸਵੀਕਾਰ ਕਰ ਲਿਆ ਹੈ ਤੇ ਮਾਫ਼ੀ ਵੀ ਮੰਗੀ ਹੈ। ਉਨ੍ਹਾਂ ਕਿਹਾ ਕਿ ਉਹ ਸਤੰਬਰ 'ਚ ਹੋਣ ਵਾਲੀਆਂ ਆਗਾਮੀ ਆਮ ਚੋਣਾਂ 'ਚ ਭਾਗ ਨਹੀਂ ਲੈਣਗੇ। ਲੀਸ-ਗੈਲਵੇ ਨੇ ਇਕ ਬਿਆਨ 'ਚ ਕਿਹਾ, 'ਮੈਂ ਆਪਣੇ ਅਹੁਦੇ 'ਤੇ ਪੂਰੀ ਤਰ੍ਹਾਂ ਅਣਉਚਿਤ ਤਰੀਕੇ ਨਾਲ ਕੰਮ ਕੀਤਾ ਹੈ ਤੇ ਮੰਤਰੀ ਦੇ ਰੂਪ 'ਚ ਆਪਣਾ ਕੰਮ ਜਾਰੀ ਨਹੀਂ ਰੱਖ ਸਕਦਾ।' ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਇਕ ਮਹਿਲਾ ਨੂੰ ਅਪਮਾਨਜਨਕ ਤਸਵੀਰ ਭੇਜਣ ਤੇ ਇਸ ਬਾਰੇ ਪੁਲਿਸ ਤੇ ਆਪਣੀ ਪਾਰਟੀ ਨੂੰ ਝੂਠ ਬੋਲਣ 'ਤੇ ਇਕ ਸਾਂਸਦ ਐਂਡਿਊ ਫੈਲੋਨ ਨੇ ਅਸਤੀਫ਼ਾ ਦਿੱਤਾ ਸੀ।

Posted By: Harjinder Sodhi