ਵੇਲਿੰਗਟਨ, ਰਾਇਟਰਜ਼ : ਨਿਊਜ਼ਲੈਂਡ ਦੀ ਅਦਾਲਤ ਨੇ ਮਸਜਿਦ 'ਚ ਹਮਲਾ ਕਰਨ ਵਾਲੇ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੁਲਜ਼ਮ ਨੂੰ ਪੈਰੋਲ ਨਹੀਂ ਦਿੱਤੀ ਜਾਵੇਗੀ। ਇਸ ਹਮਲੇ 'ਚ 51 ਮਸਜਿਦ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਦੇਸ਼ 'ਚ ਇਸ ਤਰ੍ਹਾਂ ਦੀ ਸਜ਼ਾ ਪਹਿਲੀ ਵਾਰ ਦਿੱਤੀ ਗਈ ਹੈ। ਫੈਸਲੇ 'ਤ ਸਜ਼ਾ ਦਾ ਐਲਾਨ ਕਰਦੇ ਹੋਏ ਜੱਜ ਕੈਮਰੂਨ ਮਾਂਡਰ ਨੇ ਕਿਹਾ ਕਿ ਇਹ ਅਣਮਨੁੱਖੀ ਹਰਕਤ ਹੈ।

ਪਿਛਲੇ ਸਾਲ ਮਾਰਚ ਮਹੀਨੇ 'ਚ 29 ਸਾਲ ਬ੍ਰੇਂਟਨ ਟੈਰੇਂਟ ਨਾਮ ਦੇ ਵਿਅਕਤੀ ਨੇ ਨਿਊਜ਼ੀਲੈਂਡ ਸਥਿਤ ਮਸਜਿਦ 'ਤੇ ਹਮਲਾ ਕੀਤਾ ਤੇ ਇਸ ਫੇਸਬੁੱਕ ਲਾਈਵ ਕਰ ਦਿਖਾਇਆ ਸੀ। ਇਹ ਨਿਊਜ਼ੀਲੈਂਡ 'ਚ ਹੁਣ ਤਕ ਦਾ ਸਭ ਤੋਂ ਵੱਡਾ ਕਤਲੇਆਮ ਹੈ ਜਿਸ 'ਚ 51 ਲੋਕਾਂ ਦੀ ਮੌਤ ਹੋ ਗਈ। ਇਸ ਜਾਨਲੇਵਾ ਹਮਲੇ 'ਚ ਦਰਜਨਾਂ ਲੋਕਾਂ ਜ਼ਖ਼ਮੀ ਹੋ ਗਏ ਸੀ। ਆਸਟ੍ਰੇਲੀਆਈ ਹਮਲਾਵਰ ਬ੍ਰੇਂਟਨ ਟੈਰੇਂਟ ਨਮੇ ਸਜ਼ਾ 'ਤੇ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਕੀਤਾ।

Posted By: Sarabjeet Kaur