v> ਵਲਿੰਗਟਨ, ਏਪੀ : ਨਿਊਜ਼ੀਲੈਂਡ 'ਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਜੇਸਿੰਡਾ ਆਰਡਰਨ (Jacinda Ardern) ਦਾ ਲਾਈਵ ਇੰਟਰਵਿਊ ਚੱਲ ਰਿਹਾ ਸੀ ਤੇ ਉਦੋਂ ਉੱਥੇ ਭੂਚਾਲ ਦਾ ਤੇਜ਼ ਝਟਕਾ ਆਇਆ ਪਰ ਜੇਸਿੰਡਾ ਆਪਣੀ ਜਗ੍ਹਾ ਤੋਂ ਬਿਲਕੁਲ ਨਹੀਂ ਹਿੱਲੀ। ਉਨ੍ਹਾਂ ਨਿਊਜ਼ਹੱਬ ਦੇ ਹੋਸਟ ਰਿਆਨ ਬ੍ਰਿਜ (Ryan Bridge) ਨੂੰ ਸੰਸਦ ਕੰਪਲੈਕਸ 'ਚ ਜੋ ਹੋਇਆ ਸੀ ਉਹ ਦੱਸਣ ਲਈ ਵਿਚਕਾਰ ਟੋਕਿਆ। ਉਨ੍ਹਾਂ ਕਮਰੇ 'ਚ ਚੁਫੇਰੇ ਨਜ਼ਰ ਘੁਮਾਉਂਦਿਆਂ ਕਿਹਾ, 'ਇੱਥੇ ਭੂਚਾਲ ਦੇ ਝਟਕੇ ਦਾ ਅਹਿਸਾਸ ਹੋਇਆ, ਪਰ ਕੀ ਤੁਹਾਨੂੰ ਮੇਰੇ ਪਿੱਛੇ ਘੁੰਮਦੀਆਂ ਚੀਜ਼ਾਂ ਦਿਸ ਰਹੀਆਂ ਹਨ।'

ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਪੈਸੀਫਿਕ ਰਿੰਗ ਆਫ ਫਾਇਰ 'ਤੇ ਸਥਿਤ ਹੈ ਤੇ ਇੱਥੇ ਵਾਰ-ਵਾਰ ਆਉਣ ਵਾਲੇ ਭੂਚਾਲਾਂ ਕਾਰਨ ਇਸ ਨੂੰ ਸ਼ੈਕੀ ਆਇਸਲਜ਼ ਕਿਹਾ ਜਾਂਦਾ ਹੈ। ਯੂਐੱਸ ਜਿਓਲੌਜੀਕਲ ਸਰਵੇ ਅਨੁਸਾਰ, ਸੋਮਵਾਰ ਨੂੰ ਪ੍ਰਸ਼ਾਂਤ ਮਹਾਸਾਗਰ 'ਚ 5.6 ਦੀ ਤੀਬਰਤਾ ਵਾਲਾ ਭੂਚਾਲ ਆਇਆ ਜਿਸ ਦਾ ਕੇਂਦਰ ਵਲਿੰਗਟਨ ਤੋਂ ਕਰੀਬ 100 ਕਿੱਲੋਮੀਟਰ ਦੀ ਦੂਰੀ 'ਤੇ ਸੀ।

Posted By: Seema Anand