ਕ੍ਰਾਈਸਟਚਰਚ : ਨਿਊਜ਼ੀਲੈਂਡ ਨੇ ਸੋਮਵਾਰ ਕੋਰੋਨਾ ਵਾਇਰਸ ਨੂੰ ਲੈ ਕੇ ਲਾਈਆਂ ਗਈਆਂ ਸਾਰੀਆਂ ਘਰੇਲੂ ਪਾਬੰਦੀਆਂ ਨੂੰ ਹਟਾ ਦਿੱਤਾ ਹੈ। ਦਰਅਸਲ ਦੇਸ਼ ’ਚ ਆਖਰੀ COVID-19 ਦਾ ਮਰੀਜ਼ ਵੀ ਪੂਰੀ ਤਰ੍ਹਾਂ ਨਾਲ ਠੀਕ ਹੋ ਗਿਆ ਹੈ। ਪ੍ਰਧਾਨ ਮੰਤਰੀ ਜੋਸਿੰਡਾ ਆਰਡਨ ਨੇ ਖੁਲਾਸਾ ਕੀਤਾ ਕਿ ਜਦੋਂ ਉਨ੍ਹਾਂ ਨੂੰ ਇਸ ਖਬਰ ਬਾਰੇ ਦੱਸਿਆ ਗਿਆ ਤਾਂ ਉਹ ਆਪਣੇ ਕਮਰੇ ’ਚ ਖ਼ੁਸ਼ੀ ਦੀ ਵਜ੍ਹਾ ਕਾਰਨ ਡਾਂਸ ਕਰਨ ਲੱਗ ਗਈ।

ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਸਖ਼ਤ ਸੀਮਾ ਕੰਟਰੋਲ ਲਾਗੂ ਰਹੇਗੀ। ਲੋਕਾਂ ਨੂੰ ਸਮਾਜਿਕ ਦੂਰੀ ਤੇ ਜਨਤਕ ਸਮਾਗਮਾਂ ’ਤੇ ਸੀਮਤ ਗਿਣਤੀ ’ਚ ਆਉਣ ਨੂੰ ਲੈ ਕੇ ਲਾਈਆਂ ਗਈਆਂ ਪਾਬੰਦੀਆਂ ਦਾ ਪਾਲਣ ਕਰਨ ਦੀ ਹੁਣ ਜ਼ਰੂਰਤ ਨਹੀਂ ਹੈ। ਸਾਨੂੰ ਵਿਸ਼ਵਾਸ ਹੈ ਕਿ ਅਸੀਂ ਹੁਣ ਤਕ ਨਿਊਜ਼ੀਲੈਂਡ ’ਚ ਵਾਇਰਸ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਟੀਵੀ ਸੰਬੋਧਨ ’ਚ ਕਿਹਾ ਕਿ ਵਾਇਰਸ ਨੂੰ ਖਤਮ ਨੂੰ ਕਰਨ ਲਈ ਕੀਵੀਜ ਇਕਜੁੱਟ ਹੋਏ ਸੀ।

5 ਲੱਖ ਦੀ ਆਬਾਦੀ ਵਾਲੇ ਦੱਖਣੀ ਪ੍ਰਸ਼ਾਤ ਦੇ ਇਸ ਦੇਸ਼ ’ਚ COVID-19 ਦੇ ਸਿਰਫ਼ 1154 ਮਾਮਲਿਆਂ ਦੀ ਪੁਸ਼ਟੀ ਹੋਈ ਤੇ 22 ਲੋਕਾਂ ਦੀ ਮੌਤ ਹੋਈ ਸੀ। ਪਿਛਲੇ 17 ਦਿਨਾਂ ’ਚ ਸੰ¬ਕ੍ਰਮਣ ਦਾ ਕੋਈ ਨਵਾਂ ਮਾਮਲਾ ਸਾਹਮਣਾ ਨਹੀਂ ਆਇਆ ਹੈ। ਆਖਰੀ ਰੋਗੀ ਬਾਰੇ ਗੁਪਤ ਕਾਰਨ ਕਰ ਕੇ ਨਹੀਂ ਦੱਸੀ ਗਈ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਉਹ 50 ਸਾਲ ਉਮਰ ਦੀ ਇਕ ਔਰਤ ਸੀ ਜੋ ਆਕਲੈਂਡ ਨਰਸਿੰਗ ਹੋਮ ’ਚ ਇਕ ਕਲਸਟਰ ਨਾਲ ਜੁੜੀ ਹੋਈ ਸੀ।

ਆਰਡਨ ਨੇ ਕਿਹਾ ਕਿ ਨਿਊਜ਼ੀਲੈਂਡ ਦੇ ਲੋਕਾਂ ਵੱਲੋਂ ਸੱਤ ਹਫ਼ਤਿਆਂ ਦੇ ਲਾਕਡਾਊਨ ’ਚ ਕੀਤੇ ਗਏ ਬਲੀਦਾਨ ਦਾ ਹੀ ਪੁਰਸਕਾਰ ਹੈ ਕਿ ਹੁਣ ਦੇਸ਼ ’ਚ ਕੋਈ ਐਕਟਿਵ ਮਾਮਲੇ ਨਹੀਂ ਹਨ। ਲੋਕਾਂ ਦੇ ਬਲੀਦਾਨ ਦੀ ਵਜ੍ਹਾ ਕਾਰਨ ਵਾਇਰਸ ਦੇ ਸੰ¬ਕ੍ਰਮਣ ਦੀ ਦਰ ’ਤੇ ਰੋਕ ਲਾਉਣ ’ਚ ਮਦਦ ਮਿਲੀ। ਆਰਡਨ ਨੇ ਕਿਹਾ ਕਿ ਵਪਾਰਕ ਪੱਧਰ ’ਤੇ ਪਾਬੰਦੀਆਂ ’ਚ ਢਿੱਲ ਤੋਂ ਨਿਊਜ਼ਲੈਂਡ ਦੀ ਅਰਥਵਿਵਸਥਾ ਨੂੰ ਮਦਦ ਮਿਲੇਗੀ।

ਉਨ੍ਹਾਂ ਨੇ ਕਿਹਾ ਕਿ ਹੁਣ ਸਾਡੇ ਕੋਲ ਆਰਥਿਕ ਸੁਧਾਰ ’ਤੇ ਇਕ ਸ਼ੁਰੂਆਤ ਕਰਨ ਦਾ ਮੌਕਾ ਹੈ ਕਿਉਂਕਿ ਇਕ ਪੱਧਰ ’ਤੇ ਅਸੀਂ ਸਭ ਤੋਂ ਜ਼ਿਆਦਾ ਖੁੱਲ੍ਹੇ ਹੋਏ ਦੇਸ਼ ਹਨ।

Posted By: Sunil Thapa