ਜੇਐੱਨਐੱਨ, ਰਾਇਟਰਸ : ਨਿਊਜ਼ੀਲੈਂਡ 'ਚ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਸੰਸਦ ਮੈਂਬਰ ਨੂੰ ਟਾਈ ਪਾਉਣ 'ਤੇ ਸਜ਼ਾ ਦਿੱਤੀ ਗਈ ਹੈ। ਦਰਅਸਲ, ਆਦਿਵਾਸੀ ਸੰਸਦ ਮੈਂਬਰ ਰਾਵਿਰੀ ਵੇਈਟਿਟਿ ਨੇ ਸੰਸਦ 'ਚ ਟਾਈ (Necktie) ਪਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸੰਸਦ ਤੋਂ ਬਾਹਰ ਕੱਢ ਦਿੱਤਾ ਗਿਆ। ਸੰਸਦ ਮੈਂਬਰ ਨੇ ਕਿਹਾ ਕਿ ਟਾਈ ਨਾ ਪਾਉਣ ਦਾ ਨਿਯਮ ਆਧੁਨਿਕ ਸਮੇਂ 'ਚ ਠੀਕ ਨਹੀਂ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਇਸ ਸਦਨ 'ਚ ਮੈਕਸੀਕੋ ਮੂਲ ਦੇ ਸੰਸਦ ਮੈਂਬਰ ਵੀ ਹਨ, ਜੋ ਆਪਣੀ ਪਾਰੰਪਰਿਕ ਟਾਈ ਪਾਉਂਦੇ ਹਨ ਪਰ ਉਨ੍ਹਾਂ 'ਤੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੈ? ਉਨ੍ਹਾਂ ਨੇ ਪ੍ਰਸ਼ਨ ਕਰਦਿਆਂ ਕਿਹਾ ਸਾਨੂੰ ਆਦਿਵਾਸੀ ਨੂੰ ਕਿਉਂ ਰੋਕਿਆ ਜਾਂਦਾ ਹੈ? ਉਨ੍ਹਾਂ ਕਿਹਾ ਕਿ ਟਾਈ ਸਾਡੇ ਲਈ ਗੁਲਾਮ ਦਾ ਪ੍ਰਤੀਕ ਹੈ ਤੇ ਅਸੀਂ ਇਸ ਨੂੰ ਨਹੀਂ ਪਵਾਂਗੇ, ਜਿਸ ਕਾਰਨ ਨਿਊਜ਼ੀਲੈਂਡ 'ਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ।

ਸਪੀਕਰ ਦੇ ਫ਼ੈਸਲੇ ਦੀ ਹੋ ਰਹੀ ਅਲੋਚਨਾ

ਸਪੀਕਰ ਟ੍ਰੇਵਰ ਮਲਾਰਡ ਨੇ ਆਦਿਵਾਸੀ ਸੰਸਦ ਮੈਂਬਰ ਰਾਵਿਰੀ ਵੇਈਟਿਟਿ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਸਰਕਾਰ ਤੋਂ ਸਵਾਲ ਪੁੱਛਣੇ ਹਨ ਤਾਂ ਉਨ੍ਹਾਂ ਨੂੰ ਟਾਈ ਪਾਉਣੀ ਹੋਵੇਗੀ ਪਰ ਜਿਵੇਂ ਸੰਸਦ ਨੇ ਇਸ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਸਪੀਕਰ ਦੇ ਇਸ ਫ਼ੈਸਲੇ ਦੀ ਕਾਫੀ ਅਲੋਚਨਾ ਹੋ ਰਹੀ ਹੈ।

ਸੰਸਦ ਮੈਂਬਰਾਂ ਤੋਂ ਟਾਈ ਪਾਉਣ ਨੂੰ ਲੈ ਕੇ ਪੁੱਛਿਆ ਗਿਆ ਸੀ ਸਵਾਲ

ਦੱਸ ਦੇਈਏ ਕਿ ਪਿਛਲੀ ਸਾਲ ਜਦੋਂ ਨਿਊਜ਼ੀਲੈਂਡ 'ਚ ਟਾਈ ਦਾ ਮੁੱਦਾ ਚੁੱਕਿਆ ਗਿਆ ਸੀ ਉਦੋਂ ਸਪੀਕਰ ਨੇ ਸਾਰੇ ਸੰਸਦ ਮੈਂਬਰਾਂ ਨੂੰ ਕਿਹਾ ਸੀ ਕਿ ਸਾਰੇ ਇਸ ਬਾਰੇ 'ਚ ਆਪਣਾ ਸੁਝਾਅ ਲਿਖਿਤ ਦੇਣ। ਜਵਾਬ 'ਚ ਜ਼ਿਆਦਾਤਰ ਸੰਸਦ ਮੈਂਬਰਾਂ ਨੇ ਕਿਹਾ ਕਿ ਸਵਾਲ ਪੁੱਛਦੇ ਸਮੇਂ ਟਾਈ ਪਾਉਣ ਦਾ ਨਿਯਮ ਬਿਲਕੁਲ ਸਹੀ ਹੈ। ਇਸ ਤੋਂ ਬਾਅਦ ਨਿਯਮ ਜਾਰੀ ਰਿਹਾ।

Posted By: Amita Verma