ਹਰਜਿੰਦਰ ਸਿੰਘ ਬਸਿਆਲਾ- ਨਿਊਜ਼ੀਲੈਂਡ ਲੋਟੋ ਜਿਹੜੀ ਕਿ ਇਥੋਂ ਦੀ ਹਰਮਨਪਿਆਰੀ ਲਾਟਰੀ ਹੈ ਦਾ ਇਸ ਵਾਰ 2.23 ਕਰੋੜ ਡਾਲਰ (22.33 ਮਿਲੀਅਨ) ਦਾ ਇਨਾਮ ਸੀ ਜੋਕਿ ਇਕ ਭਾਗਸ਼ਾਲੀ ਜੇਤੂ ਦੇ ਹਿੱਸੇ ਆਇਆ ਅਤੇ ਉਹ ਪਰਿਵਾਰ ਨਵੇਂ ਸਾਲ 'ਤੇ ਮਾਲਾਮਾਲ ਹੋ ਗਿਆ। ਬੇਸ਼ੱਕ ਇਹ ਰਾਸ਼ੀ ਜੇਤੂ ਪਰਿਵਾਰ ਦੀ ਜ਼ਿੰਦਗੀ ਬਦਲ ਦੇਵੇਗੀ। ਇੰਗਲਵੁੱਡ ਬੁੱਕ ਸੈਂਟਰ ਸਟੋਰ ਤਾਰਾਨਾਕੀ ਤੋਂ ਇਹ ਟਿਕਟ ਦੀ ਵਿਕਰੀ ਹੋਈ ਸੀ। ਲੋਟੋ ਜੇਤੂਆਂ ਦੇ ਘਰ ਨਵਾਂ ਸਾਲ ਚੜ੍ਹਦੇ ਸਾਰ ਹੀ ਡਾਲਰਾਂ ਦਾ ਮੀਂਹ ਵਰ੍ਹ ਗਿਆ ਹੈ।

ਇਸ ਤੋਂ ਇਲਾਵਾ ਦੋ ਹੋਰ ਵੱਡੇ ਇਨਾਮ 3 ਲੱਖ 33 ਹਜ਼ਾਰ ਅਤੇ 333 ਡਾਲਰ ਪ੍ਰਤੀ ਇਨਾਮ ਵੀ ਭਾਗਸ਼ਾਲੀ ਨੁੂੰ ਨਿਕਲੇ। ਅਗਲੇ ਸ਼ਨਿਚਰਵਾਰ ਨਵੇਂ ਸਿਰੇ ਤੋਂ ਲੋਟੋ ਰਾਸ਼ੀ ਸੈੱਟ ਕੀਤੀ ਗਈ ਹੈ ਜੋਕਿ 40 ਲੱਖ ਡਾਲਰ ਹੈ।