ਯਾਦਵਿੰਦਰ ਸਿੰਘ ਭੁੱਲਰ, ਬਰਨਾਲਾ : ਬਰਨਾਲਾ ਦੇ ਨੌਜਵਾਨ ਜਸਵਿੰਦਰ ਸਿੰਘ ਧਾਲੀਵਾਲ ਨੇ ਵੀ ਵਿਦੇਸ਼ 'ਚ ਪੜ੍ਹਾਈ ਕਰਕੇ ਉਥੋਂ ਦੀ ਪੁਲਿਸ 'ਚ ਭਰਤੀ ਹੋ ਕੇ ਸੂਬੇ ਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਇਸ ਸਬੰਧੀ ਨੌਜਵਾਨ ਜਸਵਿੰਦਰ ਸਿੰਘ ਧਾਲੀਵਾਲ ਦੇ ਪਿਤਾ ਪਰਮਾਤਮਾ ਸਿੰਘ, ਭਰਾ ਰਜਿੰਦਰ ਸਿੰਘ ਤੇ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਜਸਵਿੰਦਰ ਸਿੰਘ ਨੇ ਆਪਣੀ 10ਵੀਂ ਕਲਾਸ ਤਕ ਦੀ ਪੜ੍ਹਾਈ ਸਰਬਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਵਿਖੇ ਕੀਤੀ ਤੇ 12ਵੀਂ ਦੀ ਪੜ੍ਹਾਈ ਐੱਸਡੀ ਕਾਲਜ 'ਚ ਕੀਤੀ। ਆਈਲੈਟਸ ਕਰਨ ਤੋਂ ਬਾਅਦ ਜਸਵਿੰਦਰ ਸਿੰਘ ਨਿਊਜੀਲੈਂਡ ਚਲਾ ਰਿਹਾ ਜਿੱਥੇ ਉਸ ਨੇ 6 ਸਾਲ ਤਕ ਆਪਣੀ ਪੜ੍ਹਾਈ ਜਾਰੀ ਰੱਖੀ।

ਉਨ੍ਹਾਂ ਦੱਸਿਆ ਕਿ ਜਸਵਿੰਦਰ ਸਿੰਘ ਦੀ ਮਿਹਨਤ ਸਦਕਾ ਉਸ ਨੂੰ ਨਿਊਜੀਲੈਂਡ ਵਿਖੇ ਪੁਲਿਸ 'ਚ ਨੌਕਰੀ ਮਿਲ ਗਈ। ਜ਼ਿਕਰਯੋਗ ਹੈ ਕਿ ਜਸਵਿੰਦਰ ਸਿੰਘ ਧਾਲੀਵਾਲ ਦੇ ਪਿਤਾ ਪਰਮਾਤਾ ਸਿੰਘ ਖੇਤੀਬਾੜੀ ਦਾ ਕੰਮ ਕਰਦੇ ਹਨ ਤੇ ਉਨ੍ਹਾਂ ਦੀ ਮਾਤਾ ਘਰੇਲੂ ਔਰਤ ਹੈ। ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਆਪਣੇ ਲੜਕੇ ਨੂੰ ਪੜ੍ਹਾਈ ਕਰਵਾ ਵਿਦੇਸ਼ 'ਚ ਤੋਰਿਆ। ਜਿਸ ਸਕਦਾ ਅੱਜ ਜਸਵਿੰਦਰ ਸਿੰਘ ਧਾਲੀਵਾਲ ਨਿਊਜੀਲੈਂਡ ਪੁਲਿਸ 'ਚ ਭਰਤੀ ਹੋਇਆ।