ਵੈਲਿੰਗਟਨ, ਏਜੰਸੀਆਂ : ਨਿਊਜ਼ੀਲੈਂਡ ’ਚ ਕੋਰੋਨਾ ਮਹਾਮਾਰੀ ਹੁਣ ਕਾਬੂ ’ਚ ਨਹੀਂ ਹੈ। ਇੱਥੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ (Auckland ) ’ਚ ਲਾਕਡਾਊਨ ਹਟਾਉਣ ਤੋਂ ਬਾਅਦ ਫਿਰ ਹਫ਼ਤੇ ਦੇ ਲਈ ਦੋਬਾਰਾ ਲਾਕਡਾਊਨ ਲੱਗਾ ਦਿੱਤਾ ਗਿਆ ਹੈ। ਨਿਊਜ਼ੀਲੈਂਡ ਦੀ Prime Minister Jacinda Ardern ਨੇ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ। ਸਿਹਤ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕਿੰਨੇ ਮਰੀਜ਼ ਵਧੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਨਤਾ ਨੂੰ ਜ਼ਰੂਰੀ ਸਾਮਾਨ ਖਰੀਦਣ ਦੀ ਹੀ ਆਗਿਆ ਹੋਵੇਗੀ।


ਅਮਰੀਕਾ ਦੇ ਸਲਾਹਕਾਰਾਂ ਨੇ Johnson & Johnson ਦੀ ਇਕ ਡੋਜ਼ ਵਾਲੀ ਵੈਕਸੀਨ ਨੂੰ ਕੋਰੋਨਾ ਦੀ ਮਹਾਮਾਰੀ ਨਾਲ ਲੜਨ ’ਚ ਕਾਰਗਰ ਦੱਸਿਆ ਹੈ। Food and Drug Administration ਨੂੰ ਵੀ ਉਮੀਦ ਹੈ ਕਿ ਜੌਨਸਨ ਦੀ ਵੈਕਸੀਨ ਨੂੰ ਤੀਜੀ ਵੈਕਸੀਨ ਦੇ ਰੂਪ ’ਚ ਲਗਾਉਣ ਦੀ ਆਗਿਆ ਮਿਲ ਜਾਵੇਗੀ। ਇਹ ਵੈਕਸੀਨ ਪਹਿਲੀ ਹੀ ਡੋਜ਼ ਤੋਂ ਬਾਅਦ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ।


- ਬ੍ਰਾਜ਼ੀਲ ਦੇ ਬ੍ਰੇਸੀਲਿਆ ’ਚ 24 ਘੰਟਿਆਂ ਦਾ ਲਾਕਡਾਊਨ ਲਗਾਇਆ ਗਿਆ ਹੈ। ਕੁਝ ਸ਼ਹਿਰਾਂ ’ਚ ਰਾਤ ਦਾ ਕਰਫਿਊ ਵੀ ਲੱਗਾ ਹੈ। ਇਕ ਦਰਜਨ ਸ਼ਹਿਰ ਅਜਿਹੇ ਹਨ, ਜਿੱਥੇ ਮਰੀਜਾਂ ਦੇ ਲਈ ਹਸਪਤਾਲਾਂ ’ਚ ਬਿਸਤਰਿਆਂ ਦੀ ਕਮੀ ਹੈ।


- ਨਿਊ ਮੈਕਸੀਕੋ (New mexico) ’ਚ ਤਿੰਨ ਹਫ਼ਤਿਆਂ ਤੋਂ ਬਾਅਦ ਫਿਰ ਨਵੇਂ ਮਾਮਲਿਆਂ ’ਚ ਤੇਜ਼ੀ ਆਈ ਹੈ। ਇੱਥੇ ਕੁੱਲ ਮਰੀਜ਼ਾਂ ਦੀ ਗਿਣਤੀ ਸਾਢੇ 18 ਲੱਖ ਤੋਂ ਜ਼ਿਆਦਾ ਹੋ ਗਈ ਹੈ।


- ਰੂਸ ’ਚ ਇਕ ਦਿਨ ਵਿਚ 11 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।


- ਕੈਨੇਡਾ ਨੇ AstraZeneca ਦੀ ਵੈਕਸੀਨ ਨੂੰ ਸਾਰੇ ਕੋਰੋਨਾ ਦੇ ਮਰੀਜ਼ਾਂ ਨੂੰ ਲਗਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਫਾਈਜ਼ਰ ਤੇ ਮਾਡਰਨਾ ਤੋਂ ਬਾਅਦ ਇਹ ਤੀਜੀ ਵੈਕਸੀਨ ਹੈ, ਜਿਸ ਨੂੰ ਮਨਜ਼ੂਰੀ ਦਿੱਤੀ ਗਈ ਹੈ।

Posted By: Rajnish Kaur