v> ਵੇਲਿੰਗਟਨ (ਪੀਟੀਆਈ) : ਨਿਊਜ਼ੀਲੈਂਡ 'ਚ ਜਵਾਲਾਮੁਖੀ ਫਟਣ ਨਾਲ ਇਕ ਭਾਰਤੀ-ਅਮਰੀਕੀ ਜੋੜੇ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਤਿੰਨ ਬੱਚੇ ਅਨਾਥ ਹੋ ਗਏ। ਭਾਰਤੀ-ਅਮਰੀਕੀ ਵਪਾਰੀ ਪ੍ਰਤਾਪ ਸਿੰਘ ਤੇ ਉਸ ਦੀ ਪਤਨੀ ਮਾਯੂਰੀ 9 ਦਸੰਬਰ ਨੂੰ ਵਿਸ਼ਵ ਪ੍ਰਸਿੱਧ ਵਾਈਟ ਆਈਲੈਂਡ ਦੇ ਦੌਰੇ 'ਤੇ ਸਨ ਜਦੋਂ ਜਵਾਲਾਮੁਖੀ ਫੱਟ ਗਿਆ। ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮਾਯੂਰੀ ਦੀ 22 ਦਸੰਬਰ ਨੂੰ ਮੌਤ ਹੋ ਗਈ ਸੀ ਜਦਕਿ ਪ੍ਰਤਾਪ ਸਿੰਘ (ਜੋਕਿ ਪਾਲ ਨਾਂ ਨਾਲ ਮਸ਼ਹੂਰ ਸੀ) ਦੀ ਵੀ ਆਕਲੈਂਡ ਦੇ ਮਿਡਲਮੋਰ ਹਸਪਤਾਲ ਵਿਚ ਇਸ ਹਫ਼ਤੇ ਮੌਤ ਹੋ ਗਈ।

ਰਾਇਲ ਕੈਰੀਬੀਅਨ ਕਰੂਜ਼ ਵਿਚ 47 ਲੋਕ ਸਵਾਰ ਹੋ ਕੇ ਇਸ ਸੈਲਾਨੀ ਸਥਾਨ ਦਾ ਦੌਰਾ ਕਰਨ ਗਏ ਸਨ ਪ੍ਰੰਤੂ ਜਵਾਲਾਮੁਖੀ ਫਟਣ ਕਾਰਨ 13 ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਕੀ ਗੰਭੀਰ ਜ਼ਖ਼ਮੀ ਹੋ ਗਏ। ਹੁਣ ਤਕ ਮੌਤਾਂ ਦੀ ਗਿਣਤੀ 21 ਤਕ ਪੁੱਜ ਗਈ ਹੈ। ਸੱਤ ਜ਼ਖ਼ਮੀਆਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।

Posted By: Rajnish Kaur