ਪੱਤਰ ਪ੍ਰੇਰਕ, ਆਕਲੈਂਡ : ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਇਆਨ ਲੀਸ ਗਾਲੋਵੇਅ ਨੇ ਬੁੱਧਵਾਰ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਕੁਮਾਰ ਪਰਦੇਸੀ ਨਾਲ ਇਮੀਗ੍ਰੇਸ਼ਨ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ। ਇਸ ਚਰਚਾ 'ਚ ਵਿਆਹ ਵਾਲਾ ਵੀਜ਼ਾ, ਵਰਕ ਵੀਜ਼ਾ ਅਤੇ ਸਟੂਡੈਂਟ ਵੀਜ਼ੇ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ। ਮੰਤਰੀ ਨੇ ਭਾਰਤੀ ਹਾਈ ਕਮਿਸ਼ਨਰ ਨਾਲ ਆਪਣੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਨਿਊਜ਼ੀਲੈਂਡ ਤੇ ਇੰਡੀਆ ਰਿਲੇਸ਼ਨਸ਼ਿਪ ਬਹੁਤ ਤਾਕਤਵਾਰ ਹੈ ਅਤੇ ਅਸੀਂ ਲੋਕਾਂ ਦੀ ਭਲਾਈ ਲਈ ਇਕੱਠੇ ਕੰਮ ਕਰ ਰਹੇ ਹਾਂ।

ਦੱਸਣਯੋਗ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਵੀਜ਼ਿਆਂ ਵਿਚ ਵਰਤੀ ਜਾ ਰਹੀ ਿਢੱਲਮੱਠ ਅਤੇ ਬਿਨਾਂ ਵਜ੍ਹਾ ਲਗਾਈਆਂ ਜਾ ਰਹੀਆਂ ਸ਼ਰਤਾਂ ਨਾਲ ਸਥਾਨਕ ਮੀਡੀਆ ਵੀ ਸਰਗਰਮ ਸੀ, ਵਿਰੋਧ ਪ੍ਰਦਰਸ਼ਨ, ਵਿਰੋਧ ਰੈਲੀਆਂ ਅਤੇ ਵਿਸ਼ੇਸ਼ ਬੈਠਕਾਂ ਵੀ ਕੀਤੀ ਜਾ ਰਹੀਆਂ ਹਨ, ਜਿਨ੍ਹਾਂ ਨੇ ਇਮੀਗ੍ਰੇਸ਼ਨ ਵਿਭਾਗ ਦਾ ਧਿਆਨ ਇਸ ਪਾਸੇ ਖਿੱਚਿਆ ਲੱਗਦਾ ਹੈ।