ਆਕਲੈਂਡ : ਵਿਸ਼ਵ ਦੇ ਲਗਪਗ 180 ਦੇਸ਼ਾਂ 'ਤੇ ਗਹਿਰੀ ਨਜ਼ਰ ਰੱਖਣ ਵਾਲੀ ਇਕ ਸੰਸਥਾ 'ਟਰਾਂਸਪੈਰੇਂਸੀ' ਵੱਲੋਂ 2018 ਦੇ ਤਾਜ਼ਾ ਅੰਕੜਿਆਂ ਅਨੁਸਾਰ ਸਭ ਤੋਂ ਘੱਟ ਭ੍ਰਿਸ਼ਟ ਦੇਸ਼ ਡੈਨਮਾਰਕ ਆਇਆ ਹੈ ਜਿਸ ਨੇ ਕੁੱਲ 88 ਨੰਬਰ ਪ੍ਰਾਪਤ ਕੀਤੇ ਜਦਕਿ ਨਿਊਜ਼ੀਲੈਂਡ 87 ਅੰਕ ਲੈ ਕੇ ਦੂਜੇ ਨੰਬਰ 'ਤੇ ਰਿਹਾ। ਇਸ ਤੋਂ ਪਹਿਲਾਂ ਨਿਊਜ਼ੀਲੈਂਡ ਕਈ ਵਾਰ ਪਹਿਲੇ ਨੰਬਰ 'ਤੇ ਰਿਹਾ ਹੈ। 2015 ਵਿਚ ਨਿਊਜ਼ੀਲੈਂਡ ਦੇ 91 ਅੰਕ, 2016 ਵਿਚ 90 ਅਤੇ 2017 ਵਿਚ 89 ਨੰਬਰ ਸਨ। ਇਹ ਦਰਸਾਉਂਦੇ ਹਨ ਕਿ ਨਿਊਜ਼ੀਲੈਂਡ ਦਾ ਗ੍ਰਾਫ਼ ਹੇਠਾਂ ਡਿੱਗ ਰਿਹਾ ਹੈ। ਭਿ੫ਸ਼ਟਾਚਾਰ ਨੂੰ ਨਾਪਣ ਲਈ 0 ਤੋਂ 100 ਨੰਬਰ ਰੱਖੇ ਗਏ ਸਨ। ਜਿਸਦੇ ਜ਼ਿਆਦਾ ਨੰਬਰ ਉਹ ਦੇਸ਼ ਓਨਾ ਹੀ ਭਿ੫ਸ਼ਟਾਚਾਰ ਮੁਕਤ ਮੰਨਿਆ ਜਾਵੇਗਾ। ਤੀਜੇ ਨੰਬਰ 'ਤੇ ਫਿਨਲੈਂਡ, ਸਿੰਗਾਪੁਰ ਤੇ ਸਵਿਟਜ਼ਰਲੈਂਡ ਨੂੰ ਰੱਖਿਆ ਗਿਆ ਹੈ। ਭਾਰਤ ਇਸ ਸਰਵੇ ਦੇ ਵਿਚ 78ਵੇਂ ਸਥਾਨ 'ਤੇ ਆਇਆ ਹੈ ਅਤੇ ਪਿਛਲੇ ਸਾਲ ਨਾਲੋਂ ਕੁਝ ਸੁਧਾਰ ਹੋਇਆ ਹੈ ਅਤੇ ਕੁੱਲ ਅੰਕ 41 ਪ੍ਰਾਪਤ ਕੀਤੇ। ਸੋਮਾਲੀਆ ਸਭ ਦੇ ਅਖ਼ੀਰ ਵਿਚ ਰਿਹਾ ਅਤੇ ਉਸ ਨੇ 10 ਅੰਕ ਪ੍ਰਾਪਤ ਕੀਤੇ।