ਅਵਤਾਰ ਸਿੰਘ ਟਹਿਣਾ, ਆਕਲੈਂਡ : ਨਿਊਜ਼ੀਲੈਂਡ ’ਚ ਰੋਜ਼ਾ ‘ਸਿੱਖ ਚਿਲਡਰਨ ਡੇਅ’ ਪੂਰੀ ਸ਼ਾਨੋ-ਸ਼ੌਕਤ ਨਾਲ ਨੇਪਰੇ ਚੜ੍ਹ ਗਿਆ। ਇਸ ਦੌਰਾਨ ‘ਖਾਲਸੇ ਦੀ ਧਰਤੀ’ ਤੋਂਂਹਜ਼ਾਰਾਂ ਮੀਲ ਦੂਰ ਵਸਦੇ ਬੱਚਿਆਂਂਨੇ ਆਪਣੀ ਵਿਰਾਸਤ ਨਾਲ ਸਾਂਝ ਹੋਰ ਗੂੜ੍ਹੀ ਕੀਤੀ। ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਦੇ ਪ੍ਰਬੰਧ ਹੇਠ ਹਰ ਸਾਲ ਅਕਤੂਬਰ ਮਹੀਨੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨਿਨੀ, ਆਕਲੈਂਡ ’ਚ ਕਰਵਾਇਆ ਜਾਣ ਵਾਲਾ ‘ਸਿੱਖ ਚਿਡਲਰਨ ਡੇਅ’ ਕੋਰੋਨਾ ਦੀਆਂ ਪਾਬੰਦੀਆਂ ਕਾਰਨ ਇਸ ਵਾਰ 3-4 ਜਨਵਰੀ ਨੂੰ ਕਰਵਾਇਆ ਗਿਆ। ਇਸਨੂੰ ਵਧੀਆ ਢੰਗ ਨਾਲ ਨੇਪਰੇ ਚਾੜ੍ਹਨ ਲਈ ਸਿੱਖ ਹੈਰੀਟੇਜ ਸਕੂਲ ਟਾਕਾਨਿਨੀ ਦੇ ਸਟਾਫ਼ ਨੇ ਆਪਣੀ ਪ੍ਰਬੰਧਕੀ ਕੁਸ਼ਲਤਾ ਵੀ ਵਿਖਾਈ। 700 ਤੋਂ ਵੱਧ ਬੱਚਿਆਂਂਨੇ ਇਸ ਪ੍ਰੋਗਰਾਮ ’ਚ ਸ਼ਮੂਲੀਅਤ ਲਈ ਰਜਿਸਟ੍ਰੇਸ਼ਨ ਕਰਵਾਈ ਸੀ।

ਪਹਿਲੇ ਦਿਨ ਅਰਦਾਸ ਉਪਰੰਤ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਨੇ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਗੁਰਬਾਣੀ ਕੰਠ ਈਵੈਂਟ ’ਚ ਪ੍ਰਭਾਵਸ਼ਾਲੀ ਪ੍ਰਤਿਭਾ ਵਿਖਾਉਣ ਵਾਲੀ ਅਪਾਰਜੀਤ ਕੌਰ ਦੀ ਪ੍ਰਸੰਸਾ ਕੀਤੀ ਤੇ ਉਸ ਨੂੰ ਗੁਰੂਘਰ ਦੇ ਦੀਵਾਨਾਂ ’ਚ ਸੇਵਾ ਮੌਕਾ ਦੇਣ ਦਾ ਭਰੋਸਾ ਦਿੱਤਾ ਤਾਂ ਜੋ ਹੋਰ ਬੱਚਿਆਂਦੇ ਮਾਪੇ ਵੀ ਪ੍ਰੇਰਿਤ ਹੋ ਸਕਣ।

ਦੂਜੇ ਦਿਨ ਇਨਾਮ ਵੰਡ ਸਮਾਰੋਹ ਦੌਰਾਨ ਵੀ ਬੱਚਿਆਂਂਦੀ ਜੇਤੂ ਮੁਸਕਾਨ ਇਸ ਗੱਲ ਦਾ ਪ੍ਰਤੀਕ ਸੀ ਕਿ ਬੱਚਿਆਂਂਨੇ ਸਿੱਖ ਚਿਲਡਰਨ ਡੇਅ ’ਚ ਹਿੱਸਾ ਲੈ ਕੇ ਬਹੁਤ ਕੁੱਝ ਸਿੱਖਿਆ ਹੈ। ਈਵੈਂਟਸ ਦੀ ਸਪਾਪਤੀ ਤੋਂਬਾਅਦ ਅਕਾਲ ਪੁਰਖ ਦੇ ਸ਼ੁਕਰਾਨੇ ਲਈ ਅਰਦਾਸ ਵੀ ਇਕ ਬੱਚੀ ਨੇ ਹੀ ਕੀਤੀ।

ਸਟੇਜ ਦੀ ਕਾਰਵਾਈ ਸੁਸਾਇਟੀ ਦੇ ਬੁਲਾਰੇ ਦਲਜੀਤ ਸਿੰਘ ਅਤੇ ਪ੍ਰੋ. ਮਨਜੀਤ ਸਿੰਘ ਨੇ ਨਿਭਾਈ। ਸਿੱਖ ਹੈਰੀਟੇਜ ਸਕੂਲ ਦੇ ਚੇਅਰਪਰਸਨ ਮਨਜਿੰਦਰ ਸਿੰਘ ਬਾਸੀ, ਪ੍ਰੈਜੀਡੈਂਟ ਮਨਦੀਪ ਕੌਰ ਮਿਨਹਾਸ ਤੇ ਦਫ਼ਤਰ ਮੈਨੇਜਰ ਸਰਬਜੀਤ ਕੌਰ ਨੇ ਵੱਖ-ਵੱਖ ਈਵੈਂਟਸ ਵਾਸਤੇ ਸਹਿਯੋਗੀਆਂ, ਜੱਜਾਂ, ਸਪਾਂਸਰਜ਼, ਸਿੱਖ ਯੂਥ ਐੱਨਜ਼ੈੱਡ ਤੇ ਮਾਪਿਆਂਂਦਾ ਧੰਨਵਾਦ ਕੀਤਾ।

Posted By: Susheel Khanna