ਹਰਪ੍ਰੀਤ ਸਿੰਘ ਕੋਹਲੀ, ਬਿ੍ਸਬੇਨ : ਬਿ੍ਸਬੇਨ ਵਿਖੇ ਮਾਝਾ ਯੂਥ ਕਲੱਬ ਬਿ੍ਸਬੇਨ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ। ਖ਼ੂਨਦਾਨ ਕੈਂਪ ਦੇ ਪਹਿਲੇ ਦਿਨ ਲਗਪਗ 30 ਤੋਂ ਵੱਧ ਲੋਕਾਂ ਨੇ ਖ਼ੂਨਦਾਨ ਕੀਤਾ। ਮਾਝਾ ਯੂਥ ਕਲੱਬ ਵੱਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਖ਼ੂਨਦਾਨ ਕੈਂਪਾਂ 'ਚ 550 ਬੋਤਲਾਂ ਖ਼ੂਨ ਦੇਣ ਦਾ ਟੀਚਾ ਮਿਥਿਆ ਹੈ। ਬੰਦੀ ਛੋੜ ਦਿਵਸ ਮੌਕੇ ਮਾਝਾ ਯੂਥ ਕਲੱਬ ਵੱਲੋਂ ਗੁਰੂਦੁਆਰਾ ਸਾਹਿਬ ਬਿ੍ਸਬੇਨ ਵਿਖੇ ਖ਼ੂਨਦਾਨ ਕਰਨ ਲਈ 200 ਦੇ ਕਰੀਬ ਅਰਜ਼ੀਆਂ ਭਰੀਆਂ ਹਨ ਤੇ ਮਾਝਾ ਯੂਥ ਕਲੱਬ ਦੇ ਬੁਲਾਰੇ ਰਣਜੀਤ ਸਿੰਘ ਨੇ ਦੱਸਿਆ ਕਿ 350 ਦੇ ਕਰੀਬ ਅਰਜ਼ੀਆਂ ਰਹਿ ਗਈਆਂ ਹਨ ਉਹ ਵੀ ਪ੍ਰਕਾਸ਼ ਪੁਰਬ ਤੋਂ ਪਹਿਲਾਂ ਭਰ ਕੇ ਖ਼ੂਨਦਾਨ ਕੀਤਾ ਜਾਵੇਗਾ।

ਇਸ ਮੌਕੇ ਪ੍ਰਧਾਨ ਧਰਮਪਾਲ ਸਿੰਘ, ਮੀਤ ਪ੍ਰਧਾਨ ਅਵਨਿੰਦਰ ਸਿੰਘ ਲਾਲੀ, ਸਕੱਤਰ ਹਰਪਾਲ ਸਿੰਘ, ਖ਼ਜ਼ਾਨਚੀ ਗੁਰਦੀਪ ਸਿੰਘ ਨਿੱਝਰ, ਸੁਰਿੰਦਰ ਸਿੰਘ (ਸਟੇਜ ਸਕੱਤਰ), ਸਾਬਕਾ ਪ੍ਰਧਾਨ ਸੋਹਣ ਸਿੰਘ ਮੌਜੂਦ ਸਨ।ਜ਼ਿਕਰਯੋਗ ਹੈ ਕਿ ਪਹਿਲੇ ਦਿਨ ਮਾਝਾ ਯੂਥ ਕਲੱਬ ਦੇ ਵਲੰਟੀਅਰਾਂ ਅਤੇ ਮੈਂਬਰਾਂ ਤੋਂ ਇਲਾਵਾ ਸਪਰਿੰਗਵੁਡ, ਕਵੀਨਜ਼ਲੈਂਡ ਖੇਤਰ ਦੇ ਮੈਂਬਰ ਪਾਰਲੀਮੈਂਟ ਮਿਕ ਡੀ ਬਰੈਨੀ (ਮੰਤਰੀ) ਨੇ ਵੀ ਖ਼ੂਨਦਾਨ ਕੀਤਾ।ਮਾਝਾ ਯੂਥ ਕਲੱਬ ਦੇ ਮੈਂਬਰ ਬਲਰਾਜ ਸਿੰਘ, ਹਰਜੀਵਨ ਸਿੰਘ, ਰਵੀ ਧਾਰੀਵਾਲ, ਸਰਵਨ ਸਿੰਘ, ਇੰਦਰਬੀਰ ਸਿੰਘ, ਸੁਲਤਾਨ ਸਿੰਘ, ਕਾਲਾ ਗਿੱਲ, ਗੁਰਿੰਦਰ ਸਿੰਘ, ਜੱਗਾ, ਨਵਦੀਪ, ਅਮਨਦੀਪ, ਪ੍ਰਭ ਬਾਜਵਾ, ਸਾਬ ਛੀਨਾ , ਮੱਲੂ ਗਿੱਲ, ਅਤਿੰਦਰਪਾਲ, ਗੁਰਜੀਤ ਗਿੱਲ, ਰਮਨ ਗਿੱਲ, ਰਣਜੀਤ ਗਿੱਲ, ਜਰਮਨ ਰੰਧਾਵਾ, ਅੱਮੂ, ਆਕਾਸ਼, ਨਵ ਵੜੈਚ, ਜਤਿੰਦਰਪਾਲ, ਲਵਦੀਪ, ਪੰਮਾ ਗਿੱਲ, ਅਜੇਪਾਲ, ਮਨਜੋਤ ਤੋਂ ਇਲਾਵਾ ਪਰਣਾਮ ਸਿੰਘ ਹੇਰ, ਗੁਰਸ਼ਰਨ ਸਿੰਘ ਸਰਕਾਰੀਆ, ਗੁਰਪ੍ਰੀਤ ਬੱਲ (ਰਾਮਦਾਸ), ਜਗਦੀਪ ਭਿੰਡਰ ਨੇ ਵੀ ਹਾਜ਼ਰੀ ਭਰੀ। ਅਖੀਰ 'ਚ ਆਸਟ੍ਰੇਲੀਆ ਰੈੱਡ ਕਰਾਸ ਬਲੱਡ ਸਰਵਿਸ ਦੇ ਸਟਾਫ ਮੈਂਬਰਾਂ ਨੇ ਸਾਰੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ।