Alien : ਅਜੋਕੇ ਸਮੇਂ ਨੌਜਵਾਨਾਂ 'ਚ ਟੈਟੂ ਖੁਣਵਾਉਣ ਦਾ ਸ਼ੌਕ ਹੈ, ਪਰ ਫਰਾਂਸ ਦੇ ਇਕ ਸ਼ਖ਼ਸ ਨੂੰ ਅਜਿਹਾ ਜਨੂੰਨ ਆਇਆ ਕਿ ਉਸ ਨੇ ਆਪਣਾ ਪੂਰਾ ਸਰੀਰ ਬਦਲ ਦਿੱਤਾ। ਫਰਾਂਸ ਦੇ ਐਂਥਨੀ ਲੋਫ੍ਰੇਡੋ ਏਲੀਅਨ (Alien) ਤੋਂ ਏਨੇ ਪ੍ਰਭਾਵਿਤ ਹੋਏ ਕਿ ਆਪਣੇ ਬੁੱਲ੍ਹ, ਨੱਕ, ਕੰਨ ਕੱਟ ਕੇ ਤੇ ਜੀਭ ਨੂੰ ਕੱਟ ਲਿਆ। ਇੱਥੋਂ ਤਕ ਕਿ ਪੂਰੇ ਸਰੀਰ 'ਤੇ ਟੈਟੂ ਤੇ ਪਿਅਰਸਿੰਗ ਕਰਵਾਈ ਹੈ। ਐਂਥਨੀ ਸੋਸ਼ਲ ਮੀਡੀਆ 'ਤੇ ਬਲੈਕ Alien ਦੇ ਨਾਂ ਨਾਲ ਪਾਪੂਲਰ ਹੋ ਗਏ ਹਨ। ਲੋਫ੍ਰੇਡੋ ਨੂੰ ਇੰਸਟਾਗ੍ਰਾਮ 'ਤੇ 2 ਲੱਖ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ। ਐਂਥਨੀ ਲੋਫ੍ਰੇਡੋ ਆਪਣੇ ਲੁਕਸ ਰਾਹੀਂ ਸਭ ਨੂੰ ਹੈਰਾਨ ਕਰਦੇ ਹਨ, ਪਰ ਉਨ੍ਹਾਂ ਨੂੰ ਆਪਣੀ ਮਾਂ ਦਾ ਪੂਰਾ ਸਮਰਥਨ ਮਿਲਿਆ ਹੈ। ਮਦਰਸ-ਡੇਅ 'ਤੇ ਉਨ੍ਹਾਂ ਆਪਣੀ ਮਾਂ ਨਾਲ ਇਕ ਤਸਵੀਰ ਵੀ ਪੋਸਟ ਕੀਤੀ ਸੀ। ਉਨ੍ਹਾਂ ਇੰਸਟਾਗ੍ਰਾਮ ਲਾਈਵ ਸੈਸ਼ਨ ਦੌਰਾਨ ਦੱਸਿਆ ਸੀ ਕਿ ਉਹ ਆਪਣੀ ਪੂਰੀ ਸਕਿੱਨ ਨੂੰ ਹਟਵਾਉਣਾ ਚਾਹੁੰਦੇ ਹਨ ਤੇ ਉਸ ਦੀ ਜਗ੍ਹਾ ਮੈਟਲ ਲਗਵਾਉਣਾ ਚਾਹੁੰਦੇ ਹਨ। ਲੋਫ੍ਰੇਡੋ ਨੇ ਦੱਸਿਆ ਕਿ ਉਨ੍ਹਾਂ ਨੇ ਸਪੇਨ ਜਾ ਕੇ ਨੱਕ ਨੂੰ ਮੌਡੀਫਾਈ ਕਰਵਾਇਆ ਸੀ, ਕਿਉਂਕਿ ਫਰਾਂਸ ਵਿਚ ਗ਼ੈਰ-ਕਾਨੂੰਨੀ ਹੈ।

ਐਂਟਨੀ ਕਦੀ ਸਕਿਓਰਿਟੀ ਗਾਰਡ ਨੂੰ ਨੌਕਰੀ ਕਰਦੇ ਸਨ। ਉਦੋਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਹ ਆਸਟ੍ਰੇਲੀਆ ਗਏ ਤੇ ਖ਼ੁਦ ਨੂੰ ਬਦਲਣਾ ਸ਼ੁਰੂ ਕਰ ਦਿੱਤਾ। ਹੁਣ ਉਹ ਪੂਰੀ ਤਰ੍ਹਾਂ ਬਦਲ ਚੁੱਕੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਖ਼ੁਦ ਨੂੰ ਡਰਾਉਣਾ ਦੇਖਣਾ ਚੰਗਾ ਲਗਦਾ ਹੈ। ਪਹਿਲਾਂ ਸਰੀਰ ਮੌਡੀਫਿਕੇਸ਼ਨ ਦੇ ਪਲਾਨ ਬਾਰੇ ਸੋਚਦੇ ਸਨ। ਹੁਣ ਉਨ੍ਹਾਂ ਲਈ ਬੇਹਦ ਆਮ ਹੋ ਗਿਆ ਹੈ। ਐਂਥਨੀ ਨੇ ਕਿਹਾ ਕਿ ਉਨ੍ਹਾਂ ਨੂੰ ਡਾਰਕ ਰੋਲ ਪਸੰਦ ਹੈ। ਉਨ੍ਹਾਂ ਸੈਂਸ਼ਨ ਵਿਚ ਦੱਸਿਆ ਕਿ ਸਭ ਤੋਂ ਉੱਪਰ ਬੁੱਲ੍ਹ ਨੂੰ ਹਟਾਇਆ ਹੈ, ਉਦੋਂ ਤੋਂ ਬੋਲਣ 'ਚ ਤਕਲੀਫ ਹੋ ਰਹੀ ਹੈ।

Posted By: Seema Anand