ਮੈਲਬੋਰਨ, ਖੁਸ਼ਪ੍ਰੀਤ ਸਿੰਘ ਸੁਨਾਮ : ਆਸਟ੍ਰੇਲੀਆ ਦਾ ਪ੍ਰਮੱਖ ਸ਼ਹਿਰ ਮੈਲਬੋਰਨ ਇਸ ਵਾਰ ਦੁਨੀਆ ਦੇ ਸਭ ਤੋਂ ਵੱਧ ਵਧੀਆ ਰਹਿਣ ਪੱਖੋਂ ਸ਼ਹਿਰਾਂ ਦੀ ਸੂਚੀ ਵਿੱਚੋ ਪਹਿਲੇ ਨੰਬਰ ਤੋਂ ਖਿਸਕ ਕੇ ਅੱਠਵੇਂ ਨੰਬਰ 'ਤੇ ਪਹੁੰਚ ਗਿਆ ਹੈ ਜਦਕਿ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਨੂੰ ਇਸ ਸੂਚੀ ਵਿੱਚ ਪਹਿਲਾ ਸਥਾਨ ਪ੍ਰਾਪਤ ਹੋਇਆ ਹੈ॥ “ਦਾ ਇਕਨਾਮਿਕਸਟ ਇੰਟੈਲੀਜੈਂਸ ਯੂਨਿਟ ਗਲੋਬਲ ਲਾਇਵਲਿਟੀ ਇੰਡੈਕਸ 2021” ਨੇ ਆਪਣੇ ਸਰਵੇ ਦੌਰਾਨ ਸਿਹਤ ਸੁਧਾਰ, ਭਾਈਚਾਰਕ ਸਾਂਝ,ਵਾਤਾਵਰਣ,ਸਿੱਖਿਆ,ਬੁਨਿਆਦੀ ਢਾਂਚੇ ਅਤੇ ਆਪਸੀ ਮਿਲਵਰਤਨ ਵਿੱਚ ਸਭ ਤੋਂ ਉੱਤਮ ਹੋਣ ਦੇ ਪ੍ਰਮਾਣ ਨੂੰ ਸ਼ਾਮਲ ਕੀਤਾ ਹੈ ਅਤੇ ਇਸ ਵਾਰ ਕੋਰੋਨਾ ਮਹਾਮਾਰੀ ਨਾਲ ਨੱਜਿਠਣ ਲਈ ਕੀਤੇ ਪ੍ਰਬੰਧਾਂ ਦਾ ਅਸਰ ਵੀ ਇਸ ਦਰਜਾਬੰਦੀ 'ਤੇ ਵੀ ਪਿਆ ਹੈ ਜਿਸ ਦੇ ਚਲਦਿਆਂ ਇਸ ਵਾਰ ਇਸ ਸੂਚੀ ਵਿੱਚ ਸਬੰਧਤ ਸ਼ਹਿਰਾਂ ਦੇ ਅੰਕੜਿਆਂ ਵਿੱਚ ਕਾਫੀ ਉਤਰਾਅ ਚੜਾਅ ਦੇਖਣ ਨੂੰ ਮਿਲੀਆਂ ਹੈ ॥ ਇਹ ਸਰਵੇ 140 ਦੇਸ਼ਾਂ ਉਪਰ ਕੀਤਾ ਗਿਆ ਸੀ। ਜਿਸ ਵਿੱਚ ਆਕਲੈਂਡ ਨੇ ਇਸ ਸੂਚੀ ਵਿੱਚ 100 ਵਿੱਚੌਂ 97.9 ਅੰਕ ਪ੍ਰਾਪਤ ਕਰਕੇ ਪਹਿਲਾ ਦਰਜਾ ਪਾ੍ਰਪਤ ਕੀਤਾ ਹੈ ਅਤੇ ੳਸਾਕਾ (ਜਪਾਨ) ਨੂੰ ਦੂਜਾ ਦਰਜਾ ਪ੍ਰਾਪਤ ਹੋਇਆ ਹੈ ਐਡੀਲੇਡ( ਆਸਟ੍ਰੇਲੀਆ) 94.0 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ।ਇਸ ਲੜੀ ਵਿੱਚ, ਵੈਲੀਂਗਟਨ(ਨਿਊਜ਼ੀਲੈਂਡ) ਤੇ ਟੋਕਿੳ (ਜਪਾਨ) ਚੌਥੇ, ,ਪਰਥ (ਆਸਟ੍ਰੇਲੀਆ )ਛੇਵੇਂ, ਜ਼ਿਊਰਿਕ(ਸਵਿਟਰਜ਼ਲੈਂਡ) ਸੱਤਵੇਂ, ਜਨੇਵਾ( ਸਵੀਟਰਜ਼ਲੈਂਡ) ਤੇ ਮੈਲਬੌਰਨ ਆਸਟ੍ਰੇਲੀਆ)ਅੱਠਵੇਂ ,ਤੇ ਬ੍ਰਿਸਬੇਨ (ਆਸਟ੍ਰੇਲੀਆ) ਨੂੰ ਦਸਵਾਂ ਸਥਾਨ ਪ੍ਰਾਪਤ ਹੋਇਆ ਹੈ ਜਦੋਂ ਕਿ ਸਿਡਨੀ ਇਸ ਸੂਚੀ ਦੇ ਪਹਿਲੇ ਦਸ ਸ਼ਹਿਰਾਂ ਦੀ ਸੂਚੀ ਵਿੱਚੌਂ ਬਾਹਰ ਹੋ ਕੇ ਗਿਆਰਵੇਂ ਨੰਬਰ ਤੇ ਖਿਸਕ ਗਿਆ ਹੈ ਹਾਲਾਂਕਿ ਇਸ ਸੂਚੀ ਵਿੱਚ ਆਸਟ੍ਰੇਲੀਆ ਦੇ ਚਾਰ ਸ਼ਹਿਰ ਪਹਿਲੇ ਦਸ ਸ਼ਹਿਰਾਂ ਵਿੱਚ ਸ਼ਾਮਲ ਹਨ।

ਇਸ ਸੂਚੀ ਵਿੱਚ ਸਭ ਤੋ ਘੱਟ ਰਹਿਣਯੋਗ ਸ਼ਹਿਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿੰਨਾ ਵਿੱਚ ਕ੍ਰਮਵਾਰ ਦਮਾਸਸ (ਸੀਰਿਆ) ਨੂੰ 140ਵਾਂ ਲਾਗੋਸ (ਨਾਈਜਿਰੀਆ), ਪੋਰਟ ਮੋਰਸਿਬੀ,ਢਾਕਾ(ਬੰਗਲਾਦੇਸ਼),ਐਲਜੀਰਸ(ਐਲਜੀਰੀਆ) ,ਟਰਿਪੋਲੀ (ਲਿਬੀਆ),ਕਰਾਚੀ (ਪਾਕਿਸਤਾਨ),ਹਰਾਰੇ (ਜਿੰਬਾਬੇ), ਦੇਆਲਾ (ਕੈਮਰੂਨ) ਤੇ ਕਾਰਕਾਸ (ਵੈਂਜੁਏਲਾ) ਹੇਠਲੇ ਦਸ ਘੱਟ ਰਹਿਣਯੋਗ ਸ਼ਹਿਰਾਂ ਵਿੱਚ ਸ਼ੁਮਾਰ ਹਨ। ਇਸ ਸਰਵੇ ਦੇ ਅਨੁਸਾਰ ਪਿਛਲੇ 6 ਮਹੀਨਿਆਂ ਵਿੱਚ ਇਸ ਸੂਚੀ ਵਿਚਲੇ ਸ਼ਹਿਰਾਂ ਵਿਚ ਕਈ ਤਬਦੀਲੀਆਂ ਹੋਈਆਂ ਪਰ ਇਸ ਵਾਰ ਕੋਰੋਨਾ ਦੇ ਵਧੇ ਪ੍ਰਭਾਵ ਤੇ ਉਸ ਨਾਲ ਨਜਿੱਠਣ ਆਦਿ ਨੂੰ ਲੈ ਕੇ ਵੀ ਇਸ ਸੂਚੀ ਉਤੇ ਕਾਫੀ ਪ੍ਰਭਾਵ ਪਾਇਆ ਹੈ ਜਿਸ ਕਾਰਨ ਕਈ ਸ਼ਹਿਰਾਂ ਦੇ ਰੈਂਕ ਵੀ ਬਦਲ ਗਏ ਇਸ ਦੇ ਚਲਦਿਆਂ ਅਮਰੀਕਾ,ਕੈਨੇਡਾ,ਯੂਰਪ,ਏਸ਼ੀਆ ਦੇ ਕਈ ਸ਼ਹਿਰ ਇਸ ਸੂਚੀ ਵਿੱਚ ਕਾਫੀ ਪਿੱਛੇ ਚਲੇ ਗਏ ਹਨ ਜਿੰਨਾਂ ਵਿੱਚ ਮੱੁਖ ਤੌਰ ਤੇ ਵਿਆਨਾ,ਵੈਨਕੂਵਰ,ਕੈਲਗਿਰੀ,ਹੈਮਸਬਰਗ,ਫਰੈਂਕਫਰਟ,ਸਿੰਘਾਪੁਰ ਆਦਿ ਮੁੱਖ ਤੌਰ ਤੇ ਸ਼ਾਮਲ ਹਨ।

Posted By: Tejinder Thind