ਵੈਲਿੰਗਟਨ : ਪ੍ਰਸ਼ਾਂਤ ਮਹਾਸਾਗਰ 'ਚ ਸਥਿਤ ਦੇਸ਼ ਸੋਲੋਮਨ ਆਈਲੈਂਡਸ 'ਚ ਬੀਤੀ ਦੋ ਅਪ੍ਰਰੈਲ ਨੂੰ ਚੱਕਰਵਾਤ ਦੀ ਲਪੇਟ 'ਚ ਆਉਣ ਨਾਲ ਇਕ ਕਿਸ਼ਤੀ 'ਚ ਸਵਾਰ 27 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ 'ਚ ਕੋਰੋਨਾ ਦੇ ਖ਼ਦਸ਼ੇ ਨੂੰ ਦੇਖਦਿਆਂ ਉਸ ਦਿਨ ਲੋਕਾਂ ਨੇ ਆਪਣੇ ਘਰ ਜਾਣ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਬਾਅਦ ਲੋਕਾਂ ਦਾ ਕਿਸ਼ਤੀ 'ਚ ਭਰ ਕੇ ਘਰ ਜਾਣ ਤਾਂਤਾ ਲੱਗ ਗਿਆ ਸੀ। ਹਾਦਸੇ ਦੀ ਸ਼ਿਕਾਰ ਕਿਸ਼ਤੀ 'ਚ ਸਮਰੱਥਾ ਤੋਂ ਦੁੱਗਣੇ ਸਵਾਰ ਸਨ। ਸੋਲੋਮਨ ਆਈਲੈਂਡਸ ਉਨ੍ਹਾਂ ਕੁਝ ਦੇਸ਼ਾਂ 'ਚ ਸ਼ਾਮਲ ਹਨ, ਜਿਥੇ ਹਾਲੇ ਤਕ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।