ਮਿਲਾਨ( ਇਟਲੀ) (ਦਲਜੀਤ ਮੱਕੜ): ਬਹੁਤ ਹੀ ਖੁਸ਼ੀ ਤੇ ਮਾਣ ਦਾ ਸੁੰਦਰ ਪਲ ਸੀ । ਜਦੋਂ ਇਟਲੀ ਦੇ ਜ਼ਿਲ੍ਹਾ ਬਰੇਸ਼ੀਆ ਅਧੀਨ ਪੈਂਦੇ ਕਸਬਾ ਗੋਤੋਲੇਂਗੋ ਦੀ ਨਗਰਪਾਲਿਕਾ ਨੇ 22 ਸਾਲਾ ਉਮੀਦਵਾਰ ਲਵਪ੍ਰੀਤ ਸਿੰਘ ਨੂੰ ਸਿਟੀ ਕਾਉਂਸਿਲ ਲਈ ਸਲਾਹਕਾਰ ਚੁਣਿਆ।ਇਹ ਪਹਿਲਾ ਭਾਰਤੀ ਹੈ ਜਿਸ ਨੇ ਸਭ ਤੋਂ ਵੱਧ ਵੋਟਾਂ ਹਾਸਿਲ ਕੀਤੀਆਂ ਅਤੇ ਰਿਕਾਰਡ ਸਥਾਪਤ ਕੀਤਾ ।ਲਵਪ੍ਰੀਤ ਸਿੰਘ ਨੇ ਮਿਸਟਰ ਦਾਨੀਅਲ ਦੀ ਅਗਵਾਈ ਵਾਲੀ ਪਾਰਟੀ ਅਧੀਨ ਇਹ ਚੋਣਾਂ ਲੜੀਆਂ ਅਤੇ ਸਾਬਕਾ ਮੇਅਰ ਤੋਂ ਬਾਅਦ ਦੂਜੇ ਨੰਬਰ ਤੇ ਰਿਹਾ । ਕਸਬਾ ਗੋਤੋਲੌਂਗੋ ਵਿੱਚ ਰਹਿ ਰਹੇ ਵਿਦੇਸ਼ੀਆਂ ਵਿਚੋਂ ਖਾਸ ਕਰਕੇ ਭਾਰਤੀਆਂ ਨੂੰ ਲਵਪ੍ਰੀਤ ਸਿੰਘ ਤੇ ਇਹ ਉਮੀਦ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰੇਗਾ ਲਵਪ੍ਰੀਤ ਸਿੰਘ ਸਨ 2000 ਵਿੱਚ ਇਟਲੀ ਆਇਆ ਸੀ ਜਿਸ ਨੇ ਸਕੂਲ ਦੀ ਪੜ੍ਹਾਈ ਤੋਂ ਬਾਅਦ ਪ੍ਰਸ਼ਾਸਨ ਵਿੱਤ ਅਤੇ ਮਾਰਕੀਟਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਤੇ ਹੁਣ ਨਾਲ ਨਾਲ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਹੈ। ਲਵਪ੍ਰੀਤ ਸਿੰਘ ਨੇ ਕਿਹਾ ਹੈ ਕਿ ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦੀ ਹਾਂ। ਜਿਨ੍ਹਾਂ ਨੇ ਆਪਣਾ ਵਡਮੁੱਲਾ ਵੋਟ ਪਾ ਕੇ ਮੈਨੂੰ ਚੁਣਿਆ।

Posted By: Sandip Kaur