ਜੇਐੱਨਐੱਨ, ਰੋਮ : ਟਲੀ ਵਿੱਚ ਕੋਰੋਨਾ ਵਾਇਰਸ ਨਾਲ 7 ਮੋਤਾਂ ਹੋ ਚੁਕਿਆ ਹਣ। 220 ਤੋਂ ਜਿਆਦਾ ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਸਥਿਤੀ ਵਿਚ ਵਿਸ਼ਵ ਸਿਹਤ ਸੰਗਠਨ ਦੀ ਮਾਹਰ ਟੀਮ ਅਤੇ ਯੂਰਪੀਅਨ ਸੈਂਟਰ ਫਾਰ ਡਿਜੀਜ਼ ਪ੍ਰਿਵੇਸ਼ਨ ਐਂਡ ਕੰਟਰੋਲ ਟੀਮ ਇਟਲੀ ਪਹੁੰਚ ਚੁੱਕੀ ਹੈ। ਇਸ ਟੀਮ ਦਾ ਉਥੋਂ ਦੇ ਪ੍ਰਸ਼ਾਸਨ ਨਾਲ ਇਸ ਸਥਿਤੀ ਨਾਲ ਨਿਪਟਣ ਵਿੱਚ ਮਦਦ ਕਰਨਾ ਹੈ। ਸੋਮਵਾਰ ਨੂੰ WHO ਦੇ ਵਲੋਂ ਜਾਰੀ ਕੀਤੇ ਵਿਆਨ ਵਿੱਚ ਕਿਹਾ ਗਿਆ ਹੈ ਕੀ ਇਸ ਸਥਿਤੀ ਵਿੱਚ ਸਾਡੀ ਟੀਮ ਪ੍ਰਭਾਵਿਤ ਇਲਾਕਿਆਂ ਵਿੱਚ ਕਲਿਨਿਕਲ ਸਹਿਯੋਗ ਕਰੇਗੀ ਅਤੇ ਨਾਲ ਹੀ ਲੋਕਾਂ ਨੂੰ ਇਸ ਵਾਇਰਸ ਨਾਲ ਨਜਿੱਠਣ ਅਤੇ ਇਸ ਵਾਇਰਸ ਵਾਰੇ ਜਾਗਰੂਕ ਕਰੇਗੀ।

Posted By: Susheel Khanna