v> ਦਲਜੀਤ ਮੱਕੜ, ਮਿਲਾਨ : ਬੀਤੇ ਦਿਨ ਇਟਲੀ ਦੇ ਮਲਪੈਂਸਾ ਏਅਰਪੋਰਟ ਮਿਲਾਨ (MXP) ਤੋਂ ਨਿਊਯਾਰਕ (JFK) ਜਾ ਰਹੇ ਈਕੇ 205 ਦੇ ਅਮੀਰਾਤ ਦੇ ਬੋਇੰਗ 777-300 ਨੂੰ ਰਵਾਨਾ ਹੋਣ ਤੋਂ ਬਾਅਦ ਭਾਰੀ ਗੜੇਮਾਰੀ ਦਾ ਸਾਹਮਣਾ ਕਰਨਾ ਪਿਆ। ਇਸ ਵਜ੍ਹਾ ਕਾਰਨ ਪਾਇਲਟ ਨੂੰ ਇਹ ਜਹਾਜ਼ ਮਿਲਾਨ 'ਚ ਵਾਪਸ ਉਤਾਰਨਾ ਪਿਆ। ਪਾਇਲਟ ਨੂੰ ਏਅਰਪੋਰਟ ਵਾਪਸ ਆਉਣ ਤੋਂ ਪਹਿਲਾਂ ਲਗਪਗ 1 ਘੰਟੇ ਲਈ ਜਹਾਜ਼ ਨੂੰ ਇਕ ਹੋਲਡਿੰਗ ਪੈਟਰਨ 'ਚ ਲਿਜਾਣਾ ਪਿਆ ਤੇ ਦੋ ਲੈਂਡਿੰਗ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਜਹਾਜ਼ ਦੇ ਮੂਹਰਲੇ ਪਾਸੇ, ਸ਼ੀਸ਼ੇ ਤੇ ਪਰਾਂ ਨੂੰ ਨੁਕਸਾਨ ਪਹੁੰਚਾਉਂਦੇ ਹੋਏ ਏਅਰਪੋਰਟ 'ਤੇ ਵਾਪਸ ਪਹੁੰਚਿਆ। ਇਹ ਖ਼ਬਰ ਸੋਸ਼ਲ ਨੈੱਟਵਰਕ ਵੋਲਾ ਮਾਲਪੇਂਸਾ ਵੱਲੋਂ ਪ੍ਰਕਾਸ਼ਤ ਕੀਤੀ ਗਈ ਹੈ ਜੋ ਤਸਵੀਰਾਂ ਦੇ ਨਾਲ ਤੂਫ਼ਾਨ ਤੋਂ ਬਾਅਦ ਜਹਾਜ਼ ਨੂੰ ਹੋਏ ਨੁਕਸਾਨ ਨੂੰ ਦਰਸਾਉਂਦੀ ਹੈ, ਹਾਲਾਂਕਿ ਜਹਾਜ਼ ਦੇ ਯਾਤਰੀਆਂ ਨੂੰ ਕੋਈ ਸੱਟਾਂ ਨਹੀਂ ਲੱਗੀਆਂ ਪਰ ਜਹਾਜ਼ ਵਿਚ ਸਵਾਰ ਪਾਇਲਟ ਸਮੇਤ ਸਵਾਰੀਆਂ ਦੇ ਚਿਹਰਿਆਂ ਉਪੱਰ ਘਬਰਾਹਟ ਵਾਲੇ ਬੱਦਲ ਦੇਖੇ ਗਏ ਤੇ ਜਦੋਂ ਤੱਕ ਜਹਾਜ਼ ਅਸਮਾਨ ਤੋਂ ਜ਼ਮੀਨ ਤਕ ਨਹੀਂ ਪਹੁੰਚਿਆ ਇਹ ਬੱਦਲ ਕਾਲੀਆਂ ਘਟਾਵਾਂ ਵਾਂਗ ਲੱਗਦੇ ਰਹੇ।

Posted By: Seema Anand