ਮਿਲਾਨ (ਏਐੱਫਪੀ) : ਉੱਤਰੀ ਇਟਲੀ ਦੇ ਮਿਲਾਨ ਸ਼ਹਿਰ ਨੇੜੇ ਇਕ ਤੇਜ਼ ਰਫ਼ਤਾਰ ਟ੍ਰੇਨ ਦੇ ਪਟੜੀ ਤੋਂ ਉਤਰ ਜਾਣ ਕਾਰਨ ਦੋ ਰੇਲ ਕਾਮਿਆਂ ਦੀ ਮੌਤ ਹੋ ਗਈ ਅਤੇ 30 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਮਿਲਾਨ ਤੋਂ 50 ਕਿਲੋਮੀਟਰ ਦੂਰ ਲੋਡੀ ਕਸਬੇ ਵਿਚ ਹੋਇਆ।

ਮਿਲਾਨ-ਸਾਲੇਮੋ ਟ੍ਰੇਨ ਬੋਲੋਗਨਾ ਜਾ ਰਹੀ ਸੀ ਜਦੋਂ ਇਹ ਪਟੜੀ ਤੋਂ ਉਤਰ ਗਈ। ਮੁਢਲੀਆਂ ਖ਼ਬਰਾਂ ਅਨੁਸਾਰ ਇੰਜਣ ਪਟੜੀ ਤੋਂ ਉਤਰ ਕੇ ਇਕ ਮਾਲ ਗੱਡੀ ਨਾਲ ਜਾ ਟਕਰਾਇਆ ਜਿਸ ਕਾਰਨ ਦੋ ਰੇਲ ਕਰਮੀਆਂ ਦੀ ਮੌਤ ਹੋ ਗਈ। ਸਰਕਾਰ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।