v> ਰੋਮ, ਏਜੰਸੀ : ਇਟਲੀ 'ਚ ਕੋਰੋਨਾ ਇਨਫੈਕਿਟਡਾਂ ਦੀ ਗਿਣਤੀ 'ਚ ਗਿਰਾਵਟ ਕਾਰਨ ਪਾਬੰਦੀਆਂ 'ਚ ਦਿੱਤੀ ਜਾਣ ਵਾਲੀ ਢਿੱਲ ਸਬੰਧੀ ਸੀਨੀਅਰ ਸਿਹਤ ਅਧਿਕਾਰੀ ਨੇ ਚਿੰਤਾ ਜ਼ਾਹਿਰ ਕੀਤੀ ਹੈ। ਸਿਹਤ ਅਧਿਕਾਰੀ ਨੇ ਅਗਲੇ ਹਫ਼ਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਆਵਾਜਾਈ 'ਤੇ ਦਿੱਤੀ ਜਾ ਰਹੀ ਢਿੱਲ 'ਤੇ ਚਿਤਾਵਨੀ ਦਿੰਦਿਆਂ ਕਿਹਾ ਕਿ ਇਸ ਨਾਲ ਹਾਲਾਤ ਮੁੜ ਵਿਗੜ ਸਕਦੇ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ, ਫਿਲਹਾਲ ਇਹ ਯਕੀਨੀ ਨਹੀਂ, ਪਰ ਇਸ ਨਾਲ ਕੋਰੋਨਾ ਇਨਫੈਕਸ਼ਨ ਦੀ ਚੁਣੌਤੀ ਵਧ ਸਕਦੀ ਹੈ। ਇਟਲੀ ਦੇ ਨੈਸ਼ਨਲ ਹੈਲਥ ਇੰਸਟੀਚਿਊਟ (ISS) ਦੇ ਚੇਅਰਮੈਨ ਸਿਲਵੀਆ ਬਰੂਸਫੇਰੋ ਨੇ ਹੇਠਲੇ ਸਦਨ 'ਚ ਇਹ ਜਾਣਕਾਰੀ ਦਿੱਤੀ ਕਿ ਯਕੀਨੀ ਰੂਪ 'ਚ ਦੇਸ਼ ਨੇ ਕੋਰੋਨਾ ਸੰਕ੍ਰਮਣ ਦੇ ਗ੍ਰਾਫ ਨੂੰ ਸਿਖਰਲੇ ਪੱਧਰ 'ਤੇ ਛੂਹ ਲਿਆ ਹੈ ਤੇ ਹੁਣ ਇਹ ਹੇਠਾਂ ਆ ਰਿਹਾ ਹੈ, ਪਰ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਨਫੈਕਸ਼ਨ ਦਾ ਗ੍ਰਾਫ ਉੱਪਰ ਜਾਣ ਤੋਂ ਰੋਕਣ ਲਈ ਸਾਨੂੰ ਨਵੇਂ ਸ਼ੱਕੀਆਂ ਦੀ ਤਲਾਸ਼ ਤੇਜ਼ ਕਰਨੀ ਪਵੇਗੀ।

Posted By: Seema Anand