ਦਲਜੀਤ ਮੱਕੜ, ਮਿਲਾਨ (ਇਟਲੀ) : ਜਿਥੇ ਇਕ ਪਾਸੇ ਇਟਲੀ ਦੇ ਵਿਚ ਵਸਦੇ ਸਿੱਖ ਭਾਈਚਾਰੇ ਦੁਆਰਾ ਹੋਲੇ ਮਹੱਲੇ ਅਤੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਸਮਾਗਮ ਅਤੇ ਨਗਰ ਕੀਰਤਨ ਸਜਾਏ ਜਾਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਇਟਲੀ ਦੇ ਵੈਟਨਰੀ ਹਸਪਤਾਲ ਦੁਬਾਰਾ ਆਪਣੇ ਪ੍ਰਚਾਰ ਰਾਹੀਂ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ। ਜਿਸ ਵਿਚ ਉਨ੍ਹਾਂ ਕੁੱਤੇ ਦੇ ਸਿਰ ਤੇ ਦਸਤਾਰ ਦਾ ਫੋਟੋ ਦਾ ਚਿੱਤਰ ਬਣਾ ਕੇ ਸਿੱਖ ਪੰਥ ਨਾਲ਼ ਖਿਲਵਾੜ ਕੀਤੀ । ਇਟਲੀ ਦੀਆਂ ਸਿੱਖ ਸੰਸਥਾਵਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਹਸਪਤਾਲ ਦੇ ਪ੍ਰਬੰਧਕ ਨਾਲ ਸੰਪਰਕ ਕੀਤਾ ਅਤੇ ਬੀਤੇ ਦਿਨ ਵੈਟਨਰੀ ਹਸਪਤਾਲ ਦੇ ਪ੍ਰਬੰਧਕਾਂ ਦੁਆਰਾ ਸਿੱਖ ਕੌਮ ਤੋ ਮਾਫ਼ੀ ਵੀ ਮੰਗੀ ਗਈ ਹੈ। ਉਸ ਮੁੱਦੇ 'ਤੇ ਤੁਰੰਤ ਹਰਕਤ ਵਿੱਚ ਆਉਦੇ ਹੋਇਆ ਇਟਲੀ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਜਿੰਨਾ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਅਤੇ ਇੰਡੀਅਨ ਸਿੱਖ ਕਮਿਉਨਟੀ ਇਟਲੀ ਨੇ ਕਾਰਵਾਈ ਕਰਦਿਆਂ ਜਿੰਮੇਵਾਰ ਇਟਾਲੀਅਨ ਅਧਿਕਾਰੀਆਂ ਤੱਕ ਪਹੁੰਚ ਕਰ ਕੇ ਉਨ੍ਹਾਂ ਨੂੰ ਇਸ ਵੱਡੀ ਗਲਤੀ ਦਾ ਅਹਿਸਾਸ ਦਿਵਾਇਆ ਜਿਸ 'ਤੇ ਵੈਟਰਨਰੀ ਕਲੀਨਕ ਵਿਭਾਗ ਦੀ ਮਿਲਾਨ ਸਥਿੱਤ ਮੈਨੇਜਰ ਨੇ ਸਿੱਖ ਭਾਈਚਾਰੇ ਤੋਂ ਲਿਖਤੀ ਮਾਫ਼ੀ ਮੰਗ ਲਈ ਹੈ। ਕੰਪਨੀ ਦੇ ਅਧਿਕਾਰੀ ਨੇ ਸਿੱਖ ਆਗੂਆ ਨੂੰ ਵਿਸ਼ਵਾਸ ਦਿਵਾਇਆ ਹੈ ਜਲਦ ਤੋਂ ਜਲਦ ਹੀ ਬੱਸਾਂ ਪਿੱਛੋਂ ਸਾਰੇ ਬੋਰਡ ਉਤਾਰ ਦਿੱਤੇ ਜਾਣਗੇ ਜਿਸ ਨਾਲ਼ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪੱਜੀ ਓਨਾ ਇਹ ਵੀ ਕਿਹਾ ਹੈ ਕਿ ਸ਼ੋਸ਼ਲ ਮੀਡੀਏ ਜਾਂ ਫਿਰ ਹੋਰ ਜਿੱਥੇ ਵੀ ੳਨਾਂ ਕੋਲੋਂ ਉਕਤ ਤਸਵੀਰਾ ਨੂੰ ਪ੍ਰਕਾਸਿ਼ਤ ਕੀਤਾ ਹੈ ਨੂੰ ਤਰੁੰਤ ਪ੍ਰਭਾਵ ਨਾਲ ਹਟਾ ਲਿਆ ਜਾਵੇਗਾ।

ਜਾਣਕਾਰੀ ਦਿੰਦਿਆਂ ਭਾਈ ਰਵਿੰਦਰਜੀਤ ਸਿੰਘ ਪ੍ਰਧਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ , ਸੁਰਿੰਦਰਜੀਤ ਸਿੰਘ ਪੰਡੋਰੀ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਫਲੇਰੋ, ਅਤੇ ਸੁੱਖਦੇਵ ਸਿੰਘ ਕੰਗ ਪ੍ਰਧਾਨ ਇੰਡੀਅਨ ਸਿੱਖ ਕਮਿਨੀਊਟੀ ਇਟਲੀ ਆਦਿ ਨੇ ਦੱਸਿਆ ਜਾਨਵਰਾਂ ਦੀ ਮੈਡੀਸਨ ਬਣਾਉਣ ਵਾਲੀ ਜਰਮਨ ਦੀ ਇਕ ਕੰਪਨੀ ਵੱਲੋਂ ਆਪਣੇ ਪ੍ਰਚਾਰ ਲਈ ਜੋ ਸੱਮਗਰੀ ਤਿਆਰ ਕੀਤੀ ਗਈ ਸੀ ਉਸਨੂੰ ਇਟਲੀ ਦੇ 7 ਜਿਲਿਆ ਵਿੱਚ ਪ੍ਰਚਾਰ ਲਈ ਬੱਸਾਂ ਉੱਪਰ ਪ੍ਰਕਾਸ਼ਿਤ ਕੀਤਾ ਗਿਆ ਸੀ ਪਰ ਉੱਨਾਂਨੂੰ ਇਸ ਬਾਰੇ ਕੋਈ ਬਾਰੇ ਜਾਣਕਾਰੀ ਨਹੀਂ ਸੀ ਕਿ ਅਜਿਹਾ ਕਰਨ ਨਾਲ ਸਿੱਖ ਦੀਆਂ ਭਾਵਨਾਵਾ ਨਾਲ ਨੂੰ ਠੇਸ ਪੁੱਜੇਗੀ! ਜਿਸ ਲਈ ਉਹ ਲਿਖਤੀ ਮੁਆਫ਼ੀ ਮੰਗਦੇ ਹਨ ।

Posted By: Seema Anand