ਮਿਲਾਨ (ਦਲਜੀਤ ਮੱਕੜ): ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਤੇ ਖੇਡਾ ਨਾਲ ਜੋੜੀ ਰੱਖਣ ਦੇ ਮੰਤਵ ਨਾਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੌਜਵਾਨ ਸਭਾ ਵੱਲੋ ਦੀਪ ਸਿੱਧੂ, ਸੰਦੀਪ ਨੰਗਲ ਅੰਬੀਆ ਅਤੇ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਪਹਿਲਾ ਵਾਲੀਬਾਲ ਟੂਰਨਾਂਮੈਂਟ ਕਰੇਮਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਇਟਲੀ ਭਰ ਤੋਂ 12 ਟੀਮਾਂ ਨੇ ਭਾਗ ਲਿਆ। ਇਟਲੀ ਦੇ ਵੱਖ ਵੱਖ ਖੇਤਰਾਂ ਤੋਂ ਦਰਸ਼ਕ ਇਸ ਟੂਰਨਾਂਮੈਂਟ ਨੂੰ ਦੇਖਣ ਲਈ ਪੁੱਜੇ। ਇਸ ਟੂਰਨਾਮੈਂਟ ਵਿੱਚ ਕਾਫੀ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਫਾਈਨਲ ਮੁਕਾਬਲਾ ਲੇਨੋ ਅਤੇ ਵੇਰੋਨਾ ਦੀ ਟੀਮ ਵਿੱਚ ਹੋਇਆ। ਬੇਹੱਦ ਫਸਵੇਂ ਮੁਕਾਬਲੇ ਵਿੱਚ ਲੇਨੋ ਦੀ ਟੀਮ ਨੇ ਜਿੱਤ ਦੇ ਝੰਡੇ ਗੱਡੇ ਅਤੇ ਟੂਰਨਾਂਮੈਂਟ ਦਾ ਪਹਿਲਾ ਇਨਾਮ 800 ਯੂਰੋ ਅਤੇ ਕੱਪ ਪ੍ਰਾਪਤ ਕੀਤਾ। ਜੋ ਕਿ ਸ. ਬਲਦੇਵ ਸਿੰਘ ਧਾਰੀਵਾਲ ਵੱਲੋਂ ਦਿੱਤਾ ਗਿਆ। ਦੂਸਰੇ ਸਥਾਨ ਤੇ ਵੇਰੋਨਾ ਦੀ ਟੀਮ ਨੇ 600 ਯੂਰੋ ਅਤੇ ਕੱਪ ਪ੍ਰਾਪਤ ਕੀਤਾ।ਜੋ ਕਿ ਸ. ਬਿੱਕਰ ਸਿੰਘ ਵੱਲੋਂ ਦਿੱਤਾ ਗਿਆ।ਇਸ ਟੂਰਨਾਂਮੈਂਟ ਵਿੱਚ ਤੀਸਰੇ ਸਥਾਨ ਤੇ ਆਈ ਟੀਮ ਨੂੰ ਪੰਜਾਬ ਕਲੱਬ ਪਾਲਾਸੋਲੋ ਵੱਲੋਂ 200 ਯੂਰੋ ਇਨਾਮ ਵੱਜੋਂ ਦਿੱਤੇ ਗਏ। ਇਸ ਟੂਰਨਾਂਮੈਂਟ ਵਿੱਚ ਟਰਾਫੀਆਂ ਦੀ ਸੇਵਾ ਹਰਦੇਵ ਸਿੰਘ ਦੇਬਾ ਵੱਲੋਂ ਕੀਤੀ ਗਈ । ਟੂਰਨਾਂਮੈਂਟ ਵਿੱਚ ਭਾਗ ਲੈਣ ਵਾਲੀ ਹਰ ਟੀਮ ਨੂੰ ਟਰਾਫੀ ਦਿੱਤੀ ਗਈਪ ਇਸ ਮੌਕੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ।ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੌਜਵਾਨ ਸਭਾ ਵੱਲੋਂ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੇ ਪ੍ਰਬੰਧਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਲਾਡੀ ਗਦਾਈਆ, ਗੁਰਮੀਤ ਅਨਿਆਦੇਲੋ, ਸੁਚੇਤ ਸਿੰਘ,ਮੁਖਤਿਆਰ ਸਿੰਘ,ਗੋਪੀ ਰੋੜਕਾ,ਚੋਬਨ ਕਰਨ,ਮੇਵਾ ਸਿੰਘ,ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਨੌਜਵਾਨ ਸਭਾ ਦੇ ਸਮੁਹ ਮੈਂਬਰ ਅਤੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਰੰਮੀ, ਉਪ ਪ੍ਰਧਾਨ ਸੁਖਜਿੰਦਰ ਸਿੰਘ ਕਾਲਾ,ਬਲਜੀਤ ਸਿੰਘ,ਗੁਰਜਿੰਦਰ ਸਿੰਘ, ਜੀਤਾ ਕਰੇਮੋਨਾ, ਲਖਵਿੰਦਰ ਸਿੰਘ ਲੱਕੀ, ਹੈਪੀ ਗਾਂਬਰਾ, ਸ਼੍ਰੀ ਗੁਰੁ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਦੇ ਸਮੂਹ ਮੈਂਬਰ ਅਤੇ ਹੋਰਨਾ ਮੌਜੂਦ ਸਨ।

Posted By: Neha Diwan