v> ਮਿਲਾਨ,ਦਲਜੀਤ ਮੱਕੜ : ਸੈਂਟਰਲ ਇਟਲੀ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਗੁਰਦੁਆਰਾ ਗੋਬਿੰਦਸਰ ਸਾਹਿਬ ਵਿਖੇ ਲੰਗਰ ਹਾਲ ਦੀ ਨਵੀਂ ਬਣ ਰਹੀ ਇਮਾਰਤ ਦਾ ਨੀਂਹ ਪੱਥਰ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਰੱਖਿਆ ਗਿਆ। 3 ਕਰੋੜ ਦੇ ਕਰੀਬ ਭਾਰਤੀ ਰੁਪਇਆਂ ਨਾਲ ਬਣ ਰਹੀ ਇਸ ਬਿਲਡਿੰਗ ਦੀਆ ਸੇਵਾਵਾਂ ਨੂੰ ਲੈ ਕੇ ਇਲਾਕੇ ਦੀਆਂ ਸਿੱਖ ਸੰਗਤਾਂ ਵਿਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਨੀਂਹ ਪੱਥਰ ਰੱਖਣ ਮੌਕੇ ਰੋਮ ਇਲਾਕੇ ਦੇ ਵੱਖ ਵੱਖ ਸ਼ਹਿਰਾਂ ਤੋਂ ਆਈਆਂ ਸੰਗਤਾਂ ਤੋਂ ਇਲਾਵਾ ਕਈ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂ ਵੀ ਮੌਜੂਦ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਮੁਕੰਮਲ ਪੂਰਾ ਕਰਨ ਲਈ ਤਿੰਨ ਕਰੋੜ ਭਾਰਤੀ ਰੁਪਈਆ ਦੇ ਕਰੀਬ ਖਰਚੇ ਜਾਣ ਦੀ ਸੰਭਾਵਨਾ ਹੈ ਤੇ ਇੱਕ ਡੇਢ ਸਾਲ ਦਾ ਸਮਾਂ ਲੱਗੇਗਾ। ਇਸ ਮੌਕੇ ਇਟਾਲੀਅਨ ਪ੍ਰਸ਼ਾਸਨ ਦੀ ਤਰਫੋਂ ਆਂਸੀਓ ਦੇ ਮੇਅਰ ਕੰਨਦੀਦੀਓ ਦੀ ਐਜਲੈਸ ਤੇ ਨੇੜਲੇ ਸ਼ਹਿਰ ਨਤੂੋਨਾ ਦੇ ਮੇਅਰ ਆਲੇਸਾਦਰੋ ਕੋਪਲਾ ਸਮੇਤ ਕਈ ਉਚ ਪੁਲਿਸ ਅਧਿਕਾਰੀ ਵੀ ਓੁਚੇਚੇ ਤੌਰ ਤੇ ਮੌਜੂਦ ਹੋਏ, ਜਿਨ੍ਹਾਂ ਵੱਲੋਂ ਇਸ ਨਵੇਂ ਆਰੰਭ ਕੀਤੇ ਕਾਰਜ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸਮੁੱਚੀਆ ਸਿੱਖ ਸੰਗਤਾਂ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੰਦਿਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵੀ ਭਰੋਸਾ ਦਿੱਤਾ ਗਿਆ। ਇਸ ਮੌਕੇ ਗੁਰਦੁਆਰਾ ਸਿੰਘ ਸਭਾ ਚਿਸਤੇਰਨਾ , ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਦਰਬਾਰ ਵਿਲੈਤਰੀ, ਗੁਰਦੁਆਰਾ ਗੋਬਿੰਦਸਰ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ, ਗੁਰਦੁਆਰਾ ਭਗਤ ਰਾਵਿਦਾਸ ਸਿੰਘ ਸਭਾ ਲਵੀਨੀਓ ਤੋ ਆਈਆਂ ਹੋਈਆਂ ਸੰਗਤਾਂ ਤੋ ਇਲਾਵਾ ਗਿਆਨੀ ਸੁਰਿੰਦਰ ਸਿੰਘ , ਭਾਈ ਤਰਲੋਚਨ ਸਿੰਘ , ਭਾਈ ਨੱਛਤਰ ਸਿੰਘ , ਗੁਰਜੀਤ ਸਿੰਘ , ਭਾਈ ਪਰਮਜੀਤ ਸਿੰਘ ਸਮੇਤ ਬਹੁਤ ਸਾਰੀਆਂ ਸਿੱਖ ਸੰਗਤਾਂ ਨੇ ਗੁਰੂ ਗੋਦ ਵਿੱਚ ਬੈਠ ਕੇ ਗੁਰਬਾਣੀ ਜੱਸ ਕੀਰਤਨ ਸਰਵਣ ਕੀਤਾ ।

Posted By: Tejinder Thind