ਦਲਜੀਤ ਮੱਕੜ, ਮਿਲਾਨ : ਇਟਲੀ ਦੇ ਸ਼ਹਿਰ ਤਰਵੀਜੋ ਦੇ ਉਰਮੇਲੇ ਵਿਖੇ ਸੀਕੇਐੱਸ ਫਰੈਂਡਜ ਤਰਵੀਜੋ ਵੱਲੋਂ ਰੰਗ ਪੰਜਾਬ ਦੇ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਆਯੋਜਨ ਰਾਜੂ ਚਮਕੌਰ ਸਾਹਿਬ ਅਤੇ ਪਰਮਜੀਤ ਪੰਮੀ ਵੱਲੋਂ ਕਰਵਾਇਆ ਗਿਆ। ਰੰਗ ਪੰਜਾਬ ਦੇ ਬੈਨਰ ਹੇਠ ਹੋਏ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਕਲਾਕਰਾਂ ਨੇ ਰੌਣਕਾਂ ਲਾਈਆਂ। ਵੱਡੀ ਗਿਣਤੀ ਵਿੱਚ ਦਰਸ਼ਕ ਇਸ ਪ੍ਰੋਗਰਾਮ ਨੂੰ ਦੇਖਣ ਲਈ ਪਹੁੰਚੇ। ਇਸ ਮੌਕੇ ਵਿਜੇ ਸਫਰੀ, ਪ੍ਰੀਤੀ ਗੋਰਾਇਆ ਅਤੇ ਮਸ਼ਹੂਰ ਪੰਜਾਬੀ ਕਲਾਕਾਰ ਸਤਵਿੰਦਰ ਬੁੱਗਾ ਨੇ ਵੱਖ-ਵੱਖ ਗੀਤਾਂ ਰਾਹੀ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਜਿਸ ਵਿੱਚ ਅਸ਼ੋਕ ਕੁਮਾਰ ਮੌਲੀ ਰਾਣਾ ਅਤੇ ਅੰਕੁਸ਼ ਰਾਣਾ ਮੌਲੀ ਮੁੱਖ ਮਹਿਮਾਨ ਵੱਜੋਂ ਪਹੁੰਚੇ ।

ਪ੍ਰੋਗਰਾਮ ਦੀ ਸ਼ੁਰੂਆਤ ਗਾਇਕ ਵਿਜੇ ਸਫ਼ਰੀ ਦੁਆਰਾ ਕੀਤੀ ਗਈ। ਜਿਸ ਉਪਰੰਤ ਗਾਇਕਾ ਪ੍ਰੀਤੀ ਗੁਰਾਇਆ ਨੇ ਨੇ ਆਪਣੀ ਸੁਰੀਲੀ ਆਵਾਜ਼ ਨਾਲ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਪ੍ਰੋਗਰਾਮ ਵਿੱਚ ਸਤਵਿੰਦਰ ਬੁੱਗਾ ਨੇ ਆਪਣੇ ਹਿੱਟ ਗੀਤਾਂ ਨਾਲ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਅੰਤ ਵਿੱਚ ਪ੍ਰਬੰਧਕਾਂ ਦੁਆਰਾ ਕਲਾਕਾਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਆਪਣੀ ਇਟਲੀ ਫੇਰੀ ਬਾਰੇ ਗੱਲਬਾਤ ਕਰਦਿਆ ਸਤਵਿੰਦਰ ਬੁੱਗਾ ਨੇ ਕਿਹਾ ਕਿ ਇਟਲੀ ਵਿੱਚ ਉਹਨਾਂ ਦੇ ਕਈ ਪ੍ਰੋਗਰਾਮ ਹੋਏ। ਜਿਸ 'ਤੇ ਉਹਨਾਂ ਨੇ ਇਟਲੀ ਵਸਦੇ ਪੰਜਾਬੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਹਨਾ ਅੱਗੇ ਦੱਸਿਆ ਕਿਹਾ ਕਿ 24 ਸਤੰਬਰ ਨੂੰ ਉਹਨਾਂ ਦਾ ਸ਼ੋਅ ਕੇਨੇਡਾ ਦੇ ਵਿਨੀਪੈਗ ਵਿੱਚ ਹੋਣ ਜਾ ਰਿਹਾ ਹੈ।

Posted By: Jagjit Singh