International news ਮਿਲਾਨ ਇਟਲੀ, ਦਲਜੀਤ ਮੱਕੜ : ਪੂਰੀ ਦੁਨੀਆ ਵਿਚ ਕੋਰੋਨਾ ਮਹਾਮਾਰੀ ਨੇ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਕੀਤਾ ਹੈ ਅਤੇ ਇਹ ਮਹਾਮਾਰੀ ਰੁਕਣ ਦਾ ਨਾਮ ਨਹੀਂ ਲੈ ਰਹੀ,ਇਟਲੀ ਵਿਚ ਬੇਸ਼ੱਕ ਸਰਕਾਰ ਇਸ ਮਹਾਮਾਰੀ ਨੂੰ ਜੜੋ ਖ਼ਤਮ ਕਰਨ ਲਈ ਦਿਨ-ਰਾਤ ਜੱਦੋ ਜਹਿਦ ਕਰ ਰਹੀ ਹੈ ਪਰ ਇਸ ਦੇ ਬਾਵਜੂਦ ਜਲਦੀ ਕੋਰੋਨਾ ਮਹਾਮਾਰੀ ਤੋਂ ਰਾਹਤ ਮਿਲਦਾ ਨਜ਼ਰ ਨਹੀਂ ਆ ਰਿਹਾ, ਇਟਲੀ ਸਰਕਾਰ ਨਿੱਤ ਨਵੇਂ-ਨਵੇਂ ਜਿੱਥੇ ਸਾਵਧਾਨੀ ਕਾਨੂੰਨ ਐਮਰਜੈਂਸੀ ਇਲਾਕਿਆਂ ਵਿਚ ਲਾਗੂ ਕਰਦੀ ਹੈ ਉੱਥੇ ਹੀ ਲੋਕਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਅਪੀਲ ਵੀ ਕਰ ਰਹੀ ਹੈ, ਇਟਲੀ ਦੇ ਸਿਹਤ ਮੰਤਰੀ ਰੋਬੈਰਤੋ ਸੰਪਰੈਂਜ਼ਾ ਨੇ ਕਿਹਾ ਹੈ ਕਿ ਅਗਲੇ 10 ਦਿਨ ਇਟਲੀ ਵਿਚ ਕੋਰੋਨਾ ਮਹਾਮਾਰੀ ਵਿਰੁੱਧ ਲੜੀ ਜਾ ਰਹੀ ਲੜਾਈ ਲਈ ਬਹੁਤ ਅਹਿਮ ਹੋਣਗੇ ਕਿਉਕਿ ਛੂਤ ਦਾ ਵਾਇਰਸ ਕੁਝ ਸਥਿਰ ਹੋ ਰਿਹਾ ਹੈ ਪਰ ਇਹ ਕਹਿਣਾ ਅਜੇ ਬਹੁਤ ਜਲਦੀ ਹੈ ਜੇ ਅਸੀ ਬੀਤੇ ਦਿਨਾਂ ਦੇ ਕੋਰੋਨਾ ਮਹਾਮਾਰੀ ਨਾਲ ਪ੍ਰਭਾਵਿਤ ਹੋਣ ਵਾਲੇ ਅੰਕੜਿਆਂ ਨੂੰ ਦੇਖਦੇ ਹਾਂ ਤਾਂ ਇਟਲੀ ਵਿਚ ਇਸ ਮਹਾਮਾਰੀ ਦਾ ਪ੍ਰਕੋਪ ਘੱਟਦਾ ਨਜ਼ਰ ਆ ਰਿਹਾ ਇਸ ਲਈ "ਅਗਲੇ ਸੱਤ ਤੋਂ 10 ਦਿਨ ਨਿਰਣਾਇਕ ਹੋਣਗੇ"।

ਇਸ ਮਹੀਨੇ ਦੇ ਸ਼ੁਰੂ ਵਿਚ ਸਰਕਾਰ ਨੇ ਵੱਖ-ਵੱਖ ਖੇਤਰਾ ਵਿਚ ਵੱਧ ਰਹੇ ਜੋਖਮ ਦੇ ਅਧਾਰ ਤੇ ਪਾਬੰਦੀਆਂ ਦੀ ਇੱਕ ਤਿੰਨ-ਪੱਧਰੀ (ਪੀਲਾ, ਸੰਤਰੀ ਅਤੇ ਲਾਲ )ਪ੍ਰਣਾਲੀ ਪੇਸ਼ ਕੀਤੀ ਜੋ ਬੇਹੱਦ ਕਾਮਯਾਬ ਰਹੀ ਹੈ ਜਿਸ ਦੇ ਅਧਾਰ ਤੇ ਹੀ ਉਨ੍ਹਾਂ ਖੇਤਰਾ ਵਿਚ ਕੋਰੋਨਾ ਅਧਾਰਤ ਨਿਯਮ ਲਾਗੂ ਕੀਤੇ ਹਨ। ਰੋਬੈਰਤੋ ਸੰਪਰੈਂਜ਼ਾ ਨੇ ਇਹ ਵੀ ਕਿਹਾ ਕਿ ਹੈ ਕਿ ਇਟਲੀ ਵਿਚ 2021 ਦੇ ਦੂਜੇ ਅੱਧ ਤਕ ਵੀ ਕੋਰੋਨਾ ਵਾਇਰਸ ਦੇ ਟੀਕੇ ਲੱਗ ਜਾਣਗੇ ਦੀ ਉਮੀਦ ਨਹੀ ਹੈ ਪਰ ਜਦੋ ਵੀ ਕੋਰੋਨਾ ਵੈਕਸੀਨ ਦੀ ਸੁਰੂਆਤ ਹੋਵੇਗੀ ਉਹ ਸਭ ਤੋ ਪਹਿਲਾਂ ਦੇਸ ਦੇ ਹੈਲਥ ਵਰਕਰਾਂ ਨੂੰ ਦਿੱਤੀ ਜਾਵੇਗੀ।

Posted By: Sarabjeet Kaur