ਟੇਕ ਚੰਦ, ਰੋਮ (ਇਟਲੀ) : ਉੱਘੇ ਪੰਜਾਬੀ ਮਾਣਮੱਤੇ ਗਾਇਕ ਲਹਿੰਬਰ ਹੁਸੈਨਪੁਰੀ ਇਟਲੀ ਦੌਰੇ 'ਤੇ ਵਿਰੋਨਾ ਪਹੁੰਚੇ। ਇਥੇ ਪੁੱਜਣ 'ਤੇ ਸਮਾਜ ਦੇ ਹਰ ਪਹਿਲੂ ਤੋ ਸੇਵਾ ਹਿੱਤ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ ਟਰੱਸਟ ਵੱਲੋਂ ਹੁਸੈਨਪੁਰੀ ਨੂੰ ਇਹ ਸਨਮਾਨ ਉਨ੍ਹਾਂ ਵੱਲੋਂ ਸਾਫ ਸੁਥਰੀ ਅਤੇ ਸੱਭਿਆਚਾਰਕ ਗਾਇਕੀ ਨਾਲ ਪੰਜਾਬੀ ਗਾਇਕੀ ਜਗਤ ਵਿਚ ਪਾਏ ਵਡਮੁੱਲੇ ਯੋਗਦਾਨ ਲਈ ਦਿਤਾ ਗਿਆ ਬੀਤੇ ਦਿਨ ਵਿਰੋਨਾ ਦੇ ਹੋਟਲ ਚੀਏਲੋ ਅਜੂਰੋ 'ਚ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਟਰੱਸਟ ਦੇ ਅਹੁਦੇਦਾਰਾਂ ਅਤੇ ਸਾਹਿਤ,ਸੱਭਿਆਚਾਰ ਤੇ ਸਮਾਜਿਕ ਖੇਤਰ ਦੀਆਂ ਪ੍ਰਮੁੱਖ ਹਸਤੀਆਂ ਦੀ ਮੌਜੂਦਗੀ 'ਚ ਲਹਿੰਬਰ ਹੁਸੈਨਪੁਰੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਦੇ ਸਮੇਂ ਉਨ੍ਹਾਂ ਦੀ ਚੰਗੀ ਗਾਇਕੀ ਦੀ ਭਰਪੂਰ ਸ਼ਲਾਘਾ ਵੀ ਕੀਤੀ ਗਈ ਸਮਾਗਮ ਦੀ ਸ਼ੁਰੂਆਤ ਗਾਇਕ ਹੈਪੀ ਲੈਰਾ ਨੇ ਧਾਰਮਿਕ ਗੀਤ ਨਾਲ ਕੀਤੀ। ਉਪਰੰਤ ਲਹਿੰਬਰ ਹੁਸੈਨਪੁਰੀ ਨੇ ਸਭਿਆਚਾਰਕ ਗੀਤਾਂ ਨਾਲ ਹਾਜ਼ਰੀ ਲਗਵਾਈ

ਇਸ ਮੌਕੇ ਹੁਸੈਨਪੁਰੀ ਨੇ ਕਿਹਾ ਕਿ ਇਸ ਸਨਮਾਨ ਨਾਲ ਪੰਜਾਬੀ ਗਾਇਕੀ ਪ੍ਰਤੀ ਮੇਰੀ ਹੋਰ ਜ਼ਿੰਮੇਵਾਰੀ ਵਧੀ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾਂ ਹੀ ਦਰਸ਼ਕਾਂ/ਸਰੋਤਿਆਂ ਦੇ ਸੁਹਿਰਦ ਗੀਤਾਂ ਰਾਹੀਂ ਹੀ ਸਨਮੁੱਖ ਹੋਣਗੇ ਟਰੱਸਟ ਦੇ ਸੀ.ਮੀਤ ਪ੍ਰਧਾਨ ਹਰਦੀਪ ਸਿੰਘ ਕੰਗ ਨੇ ਆਈਆਂ ਸਖਸ਼ੀਅਤਾਂ ਦਾ ਧਂੰਨਵਾਦ ਕੀਤਾ ਇਸ ਮੌਕੇ ਵਾਇਸ ਆਫ ਪੰਜਾਬ ਮਨਦੀਪ ਕੌਰ ਮਾਛੀਵਾੜਾ,ਉੱਘੇ ਲੇਖਕ ਹਰਦੀਪ ਸਿੰਘ ਕੰਗ,ਗੀਤਕਾਰ ਸੋਢੀ ਲਿੱਤਰਾਂ,ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦੇ ਪ੍ਰਧਾਨ ਟੇਕ ਚੰਦ ਜਗਤਪੁਰ, ਹਰਬਿੰਦਰ ਸਿੰਘ ਧਾਲੀਵਾਲ, ਸਮਾਜ ਸੇਵੀ ਸੁਰਿੰਦਰ ਭਟਨਾਗਰ, ਗਾਇਕ ਹੈਪੀ ਲਹਿਰਾ, ਬਿੰਦਰ ਜਰਮਨ ਗੀਤਕਾਰ ਅਤੇ ਗੁਰਪ੍ਰੀਤ ਖਰੋੜ ਆਦਿ ਹਾਜ਼ਰ ਸਨ