ਰੋਮ (ਇਟਲੀ) : ਸਮਾਜ ਦੀ ਸੇਵਾ ਨੂੰ ਸਮਰਪਿਤ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵੱਲੋਂ ਵਿਸਾਖੀ ਦੇ ਤਿਉਹਾਰ ਦੇ ਸ਼ੁੱਭ ਮੌਕੇ ਕਰਵਾਏ ਗਏ ਸੱਭਿਆਚਾਰਕ ਸਮਾਗਮ ਵਿਚ ਪੰਜਾਬ ਤੋਂ ਉਚੇਚੇ ਤੌਰ 'ਤੇ ਪੁੱਜੇ ਗਾਇਕ ਰੂਪ ਲਾਲ ਧੀਰ ਦਾ ਕਾਜਲਮਾਜੂਰ (ਕਰੇਮੋਨਾ) ਵਿਖੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਗਾਇਕ ਰੂਪ ਲਾਲ ਧੀਰ ਨੇ ਕਿਹਾ ਕਿ ਵਿਦੇਸ਼ਾਂ 'ਚ ਵੱਸਦੇ ਪੰਜਾਬੀੇ ਜਿਥੇ ਦਿ੍ੜ੍ਹ ਇਰਾਦੇ ਨਾਲ ਸਖ਼ਤ ਮਿਹਨਤ ਕਰਕੇ ਆਰਥਿਕ ਪੱਖੋਂ ਖੁਸ਼ਹਾਲ ਹੋਏ ਹਨ ਉਥੇ ਉਨ੍ਹਾਂ ਵਿਦੇਸ਼ਾਂ 'ਚ ਆਪਣੇ ਸੱਭਿਆਚਾਰ ਨੂੰ ਵੀ ਉੱਚਾ ਚੁੱਕਣ ਲਈ ਅਹਿਮ ਯੋਗਦਾਨ ਪਾਇਆ ਹੈ। ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਹਰਦੀਪ ਸਿੰਘ ਕੰਗ ਅਤੇ ਜਗਦੀਸ਼ ਜਗਤਪੁਰ ਨੇ ਕਿਹਾ ਕਿ ਧੀਰ ਨੇ ਜਿਥੇ ਪੰਜਾਬੀ ਗਾਇਕੀ ਵਿਚ ਵਿਸ਼ੇਸ਼ ਨਾਂਅ ਕਮਾਇਆ ਹੈ ਉਥੇ ਜਾਗਿ੍ਤੀ ਕਲਾ ਕੇਂਦਰ ਅੌੜ ਦੇ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਬਾਖ਼ੂਬੀ ਨਿਭਾਅ ਰਿਹਾ ਹੈ। ਇਸ ਮੌਕੇ ਗੁਰਿੰਦਰ ਸਿੰਘ ਚੈੜੀਆਂ ਪ੍ਰਧਾਨ ਪੰਜਾਬ ਸਪੋਰਟਸ ਕਲੱਬ ਮਾਨਤੋਵਾ, ਹਰਦੀਪ ਸਿੰਘ ਕੰਗ, ਗਾਇਕ ਹੈਪੀ ਲੈਰਾ, ਪੰਮਾ ਲਧਾਣਾ, ਸਰਬਜੀਤ ਸਿੰਘ ਜਗਤਪੁਰ, ਵਿੱਕੀ ਬੰਬੇ ਵਾਲਾ, ਕੁਲਵਿੰਦਰ ਸਿੰਘ, ਨਵਦੀਪ ਸਿੰਘ, ਰਾਜਵੀਰ ਸਿੰਘ, ਸੋਨੂ ਸਿੰਘ ਪੁਰ ਆਦਿ ਹਾਜ਼ਰ ਸਨ।