ਮਿਲਾਨ,ਦਲਜੀਤ ਮੱਕੜ: ਅਮਰੀਕਾ,ਕੈਨੇਡਾ,ਇੰਗਲੈਡ ਅਤੇ ਆਸਟ੍ਰੇਲੀਆ ਵਾਂਗ ਇਟਲੀ ਇੱਕ ਅਜਿਹਾ ਮੁਲਕ ਹੈ, ਜਿੱਥੇ ਵੱਡੀ ਗਿਣਤੀ ਵਿੱਚ ਭਾਰਤੀ ਰਹਿੰਦੇ ਹਨ, ਜਿਸ ਵਿੱਚ ਬਹੁ ਗਿਣਤੀ ਵਿੱਚ ਪੰਜਾਬੀ ਸਿੱਖ ਹਨ। ਜਿੱਥੇ ਮਿਹਨਤ ਦੇ ਜ਼ਰੀਏ ਵੱਡੀਆਂ ਮੱਲਾ ਮਾਰ ਕੇ ਆਪਣੇ ਕਾਰੋਬਾਰ ਖੜ੍ਹੇ ਕੀਤੇ ਹਨ।ਉੱਥੇ ਹੋਰਨਾਂ ਮੁਲਕਾਂ ਵਾਂਗ ਪੰਜਾਬੀ ਹੁਣ ਇਟਲੀ ਵਿੱਚ ਰਾਜਨੀਤੀ ਵਿੱਚ ਆਉਣ ਲਈ ਤਿਆਰੀ ਸ਼ੁਰੂ ਕਰ ਚੁੱਕੇ ਹਨ। ਸਿੱਖਾਂ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣ ਲਈ ਸਿੱਖ ਚਿਹਰਿਆ ਨੂੰ ਵਿਸ਼ੇਸ਼ ਤਵੱਜੋ ਦਿੱਤੀ ਜਾਣ ਲੱਗੀ ਹੈ। ਫਰਵਰੀ ਵਿੱਚ ਲੰਮਬਾਰਦੀਆ ਸੂਬੇ ਦੀਆਂ ਹੋਣ ਵਾਲੀਆਂ ਚੋਣਾਂ ਵਿੱਚ 3 ਸਿੱਖ ਚੋਣ ਲੜਣ ਜਾ ਰਹੇ ਹਨ। ਅੰਮਿਤ੍ਰਧਾਰੀ ਐਡਵੋਕੇਟ ਰਾਜਵੀਰ ਕੌਰ (30) ਬੈਰਗਮੋ ਜਿਲ੍ਹੇ , ਸੁਖਵਿੰਦਰ ਕੌਰ ਬੈਰਗਮੋ ਜ਼ਿਲ੍ਹੇ ਅਤੇ ਅਕਾਸ਼ਦੀਪ ਸਿੰਘ (23) ਬਰੇਸ਼ੀਆ ਜ਼ਿਲ੍ਹੇ ਤੋਂ ਚੋਣ ਲੜ ਰਹੇ ਹਨ। ਪੱਤਰਕਾਰ ਨਾਲ ਗੱਲਬਾਤ ਕਰਦਿਆ ਰਾਜਵੀਰ ਕੌਰ ਨੇ ਦੱਸਿਆਂ ਕਿ ਉਹ ਬੈਰਗਮੋ ਜ਼ਿਲ੍ਹੇ ਵਿੱਚ ਨੋਈ ਮੋਦੇਰਾਤੀ ਵੱਲੋਂ ਚੌਣ ਲੜ ਰਹੇ ਹਨ। ਰਾਜਵੀਰ ਕੌਰ ਜੋ ਕਿ ਵਕੀਲ ਵੱਜੋਂ ਸੇਵਾ ਨਿਭਾ ਰਹੇ ਹਨ। ਪੰਜਾਬ ਦੇ ਫਗਵਾੜਾ ਦੇ ਪਿੰਡ ਮੌਲੀ ਪਿੰਡ ਤੋਂ ਸੰਬੰਧਿਤ ਹਨ।ਸੁਖਵਿੰਦਰ ਕੌਰ (45) ਸਾਲ ਬੈਰਗਮੋ ਦੇ ਚੀਵੀਦੀਨੋ ਵਿੱਚ ਰਹਿੰਦੇ ਹਨ ਅਤੇ ਟਰਾਂਸਟਲੈਟਰ ਵੱਜੋਂ ਨੌਕਰੀ ਕਰ ਰਹੇ ਹਨ ਅਤੇ ਬੈਰਗਮੋ ਜ਼ਿਲ੍ਹੇ ਤੋਂ ਯੂਨੀਅਨ ਪਾਪੋਲਾਰੇ ਤੋਂ ਚੌਣ ਲੜ ਰਹੇ ਹਨ। ਸੁਖਵਿੰਦਰ ਕੌਰ ਪੰਜਾਬ ਤੋਂ ਮੌ ਸਾਹਿਬ ਫਿਲੌਰ ਨਾਲ ਸੰਬੰਧਤ ਹਨ। ਜਦਕਿ ਸਿੱਖ ਨੌਜਵਾਨ ਅਕਾਸ਼ਦੀਪ ਸਿੰਘ ਇਟਲੀ ਦੀ "ਲੰਮਾਬਰਾਦੀਆ ਮਲਉਰੇ, ਪਾਰਟੀ ਵੱਲੋ 2023 ਦੀਆਂ ਖੇਤਰੀ ਚੌਣਾਂ ਲਈ ਬ੍ਰੇਸ਼ੀਆ ਜਿਲ੍ਹੇ ਦੇ ਹਲਕੇ ਤੋਂ ਚੌਣ ਲੜ ਰਿਹਾ ਹੈ। ਹੁਣ ਵੇਖਣਾ ਹੋਵੇਗਾ ਕਿ ਆਪਣੇ ਨੌਜਵਾਨ ਬੱਚਿਆ ਦੇ ਸਿਆਸੀ ਭੱਵਿਖ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਭਾਰਤੀ ਕਿੰਨੀ ਕੁ ਮਦਦ ਕਰਦੇ ਹਨ ਪਰ ਇਕ ਗੱਲ ਤੈਅ ਹੈ ਕਿ ਆਉਂਦੇ ਕੁਝ ਕੁ ਸਾਲਾਂ ਵਿਚ ਇਟਲੀ ਦੀ ਸਿਆਸਤ ਵਿਚ ਸਿੱਖਾਂ ਦਾ ਵਿਸ਼ੇਸ਼ ਸਥਾਨ ਹੋਵੇਗਾ ।

Posted By: Sandip Kaur