ਮਿਲਾਨ,ਦਲਜੀਤ ਮੱਕੜ : ਇੰਗਲੈਂਡ ਅਮਰੀਕਾ ਕੈਨੇਡਾ ਤੋਂ ਬਾਅਦ ਜੇਕਰ ਗੱਲ ਕਰੀਏ ਤਾਂ ਇਟਲੀ ਵਿਚ ਪੰਜਾਬੀ ਬਹੁ ਗਿਣਤੀ ਵਿੱਚ ਰਹਿ ਰਹੇ ਹਨ ਅਤੇ ਇਨ੍ਹਾਂ ਦੇ ਬੱਚੇ ਸਿੱਖੀ ਨਾਲ ਜੁੜੇ ਹੋਏ ਦਸਤਾਰ ਸਜਾ ਕੇ ਸਕੂਲਾਂ ਵਿੱਚ ਪੜ੍ਹਾਈ ਕਰ ਰਹੇ ਹਨ ਪਰ ਕੁਝ ਕੁ ਸ਼ਰਾਰਤੀ ਅਨਸਰਾਂ ਵੱਲੋਂ ਦਸਤਾਰ ਸਜਾ ਆ ਰਹੇ ਬੱਚਿਆਂ ਤੇ ਨਸਲੀ ਹਮਲੇ ਕੀਤੇ ਜਾ ਰਹੇ ਹਨ ਅਜਿਹੀ ਹੀ ਇੱਕ ਮੰਦਭਾਗੀ ਖ਼ਬਰ ਇਟਲੀ ਦੇ ਜ਼ਿਲ੍ਹਾ ਆਲੇਸਾਂਦਰੀਆਂ ਦੇ ਕਸਬਾ ਤੋਰਟੋਨਾ ਵਿਖੇ ਇਕ ਦਸਤਾਰਧਾਰੀ ਸਿੱਖ ਬੱਚੇ ਉੱਪਰ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨਸਲੀ ਹਮਲਾ ਕਰਨ ਅਤੇ ਕੁੱਟਮਾਰ ਕਰਨ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।ਇਟਲੀ ਦੇ ਸਥਾਨਕ ਮੀਡੀਆ ਅਨੁਸਾਰ 13 ਸਾਲਾ ਬੱਚੇ ਉੱਪਰ ਪਿਛਲੇ 15 ਦਿਨਾਂ ਵਿਚ ਇਸ ਕਰਕੇ ਦੂਜੀ ਵਾਰ ਹਮਲਾ ਹੋਇਆ ਹੈ, ਕਿਉਂਕਿ ਉਹ ਆਪਣੇ ਸਿਰ ਉੱਪਰ ਦਸਤਾਰ ਸਜਾਉਂਦਾ ਸੀ ਅਤੇ ਦੂਜਿਆਂ ਨਾਲੋਂ ਅਲੱਗ ਦਿਸਦਾ ਸੀ।

ਬੱਚੇ ਦੇ ਪਿਤਾ ਸੁਖਦਿਆਲ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਇਸ ਕੁੱਟਮਾਰ ਦੀ ਸਾਰੀ ਜਾਣਕਾਰੀ ਸਥਾਨਕ ਪੁਲਸ ਅਤੇ ਸ਼ਹਿਰ ਦੇ ਮੇਅਰ ਨੂੰ ਦੇ ਦਿੱਤੀ ਗਈ ਹੈ, ਇਟਲੀ ਵਿਚ ਇਸ ਤੋਂ ਪਹਿਲਾਂ ਵੀ ਦਸਤਾਰਧਾਰੀ ਬੱਚਿਆਂ ਤੇ ਹਮਲੇ ਵੀ ਹੋ ਚੁੱਕੇ ਹਨ।ਬੱਚੇ ਦੇ ਪਿਤਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਇਟਲੀ ਦੀਆਂ ਸਿੱਖ ਸੰਸਥਾਵਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੰਦਭਾਗੀ ਘਟਨਾ ਲਈ ਪਰਿਵਾਰ ਦਾ ਸਾਥ ਦਿੱਤਾ ਜਾਵੇ ਅਤੇ ਦੋਸ਼ੀਆਂ ਨੂੰ ਸਜਾ ਦਿਵਾਈ ਜਾਵੇ ਤਾਂ ਜੋ ਅੱਗੇ ਤੋਂ ਅਜਿਹੀ ਮੰਦਭਾਗੀ ਘਟਨਾ ਨਾ ਵਾਪਰੇ

Posted By: Tejinder Thind