ਦਲਜੀਤ ਮੱਕੜ, ਮਿਲਾਨ : ਬੀਤੇ ਦਿਨ ਇਟਲੀ ਤੋਂ ਪੰਜਾਬੀ ਦੇ ਸੀਨੀਅਰ ਪੱਤਰਕਾਰ ਸੁਲੱਖਣ ਸਿੰਘ (50) ਉਰਫ ਵਿੱਕੀ ਬਟਾਲਾ ਦਾ ਦਿਲ ਦੀ ਧੜਕਣ ਰੁਕ ਜਾਣ ਕਾਰਨ ਦੇਹਾਂਤ ਹੋ ਜਾਣ ਦਾ ਦੁੱਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਮੁਤਾਬਕ, ਮਰਹੂਮ ਵਿੱਕੀ ਬਟਾਲਾ 15 ਸਤੰਬਰ ਨੂੰ ਹੀ ਪੰਜਾਬ ਤੋਂ ਛੁੱਟੀ ਕੱਟ ਕੇ ਆਏ ਸਨ ਅਤੇ ਅਕਤੂਬਰ ਦੇ ਪਹਿਲੇ ਹਫ਼ਤੇ ਉਹਨਾਂ ਦਾ ਪਰਿਵਾਰ ਭਾਰਤ ਤੋਂ ਪਹਿਲੀ ਵਾਰ ਇਟਲੀ ਆ ਰਿਹਾ ਹੈ। ਸਾਰੇ ਪਰਿਵਾਰ ਵਿੱਚ ਖੁਸ਼ੀ ਵਾਲਾ ਮਾਹੌਲ ਸੀ ਕਿ ਅਚਾਨਕ ਇਸ ਭਾਣੇ ਦੇ ਵਰਤਣ ਕਾਰਨ ਮਾਤਮ ਛਾਅ ਗਿਆ ਹੈ।

ਵਿੱਕੀ ਬਟਾਲਾ ਨੇ ਕਰੀਬ 3 ਦਹਾਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ। ਉਹਨਾਂ ਦੀ ਬੇਵਕਤੀ ਮੌਤ ਨਾਲ ਪਰਿਵਾਰ ਦੇ ਨਾਲ ਇਟਾਲੀਅਨ ਪੰਜਾਬੀ ਪ੍ਰੈੱਸ ਕਲੱਬ ਤੇ ਸਮਾਜ ਨੂੰ ਵੀ ਕਦੇ ਨਾ ਹੋਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਘੜੀ ਵਿੱਚ ਪ੍ਰੈੱਸ ਕਲੱਬ ਦੇ ਸਮੂਹ ਮੈਂਬਰਾਂ ਤੇ ਇਟਲੀ ਦੇ ਸਮੁੱਚੇ ਭਾਰਤੀ ਭਾਈਚਾਰੇ ਨੇ ਦੁੱਖੀ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

Posted By: Jagjit Singh