ਮਿਲਾਨ, ਦਲਜੀਤ ਮੱਕੜ : ਇਟਲੀ ਵਿੱਚ ਪੰਜਾਬੀਆਂ ਦੀ ਸੰਘਣੀ ਆਬਾਦੀ ਵਾਲੇ ਸ਼ਹਿਰ ਬਰੇਸ਼ੀਆਂ ਵਿਖੇ ਸਤਿੰਦਰ ਸਰਤਾਜ ਦਾ ਸ਼ੋਅ ਕਰਵਾਇਆ ਗਿਆ। ਜੋ ਕਿ ਬੇਹੱਦ ਸਫਲ ਰਿਹਾ। ਵੱਡੀ ਗਿਣਤੀ ਵਿੱਚ ਦਰਸ਼ਕ ਇਸ ਲਾਈਵ ਸ਼ੋਅ ਵਿੱਚ ਪਹੁੰਚੇ। ਇਸ ਸ਼ੋਅ ਦਾ ਪ੍ਰਬੰਧ ਦੀਪ ਝੱਜ ਤੇ ਕਮਲ ਸੂੰਦ ਦੁਆਰਾ ਗ੍ਰੈਨ ਥੀਏਟਰ ਮੋਰਾਤੋ ਵਿਖੇ ਕੀਤਾ ਗਿਆ। ਸਤਿੰਦਰ ਸਰਤਾਜ ਦੁਆਰਾ ਸ਼ੋਅ ਦੀ ਸ਼ੁਰਆਤ ਪ੍ਰਸਿੱਧ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਜਿਨ੍ਹਾਂ ਦਾ ਪਿਛਲੇ ਦਿਨੀ ਕਤਲ ਹੋ ਗਿਆਂ ਸੀ, ਨੂੰ ਸ਼ਰਧਾਜਲੀ ਭੇਂਟ ਕਰਦੇ ਹੋਏ ਆਪਣੇ ਗੀਤ ‘ਸਾਂਈ ਨੀ ਸਾਡੀ ਫਰਿਆਦ ਤੇਰੇ ਤਾਂਈ’ ਨਾਲ ਕੀਤੀ। ਇਸ ਤੋਂ ਬਾਅਦ ਸਤਿੰਦਰ ਸਰਤਾਜ ਨੇ ਆਪਣੇ ਇੱਕ ਤੋਂ ਇੱਕ ਸੁਪਰਹਿੱਟ ਗੀਤ ਗਾ ਕੇ ਸ਼ੋਅ ਵਿੱਚ ਰੰਗ ਬੰਨਿਆ। ਸਤਿੰਦਰ ਸਰਤਾਜ ਨੇ ਆਪਣੇ ਕਈ ਗੀਤਾਂ ਦੀਆਂ ਸਤਰਾਂ ਵਿੱਚ ਵਾਰ-ਵਾਰ ਬਰੇਸ਼ੀਆ ਸ਼ਹਿਰ ਦਾ ਜ਼ਿਕਰ ਕੀਤਾ। ਨੌਜਵਾਨ ਗੱਭਰੂ ਮੁਟਿਆਰਾਂ ਵਿੱਚ ਉਹਨਾਂ ਦੇ ਗੀਤਾਂ ਪ੍ਰਤੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਹ ਖੂਬ ਨੱਚੇ ਸਨ। ਕਾਫੀ ਦਰਸ਼ਕ ਸਤਿੰਦਰ ਸਰਤਾਜ ਨੂੰ ਤੋਹਫੇ ਵੀ ਭੇਂਟ ਕਰਦੇ ਦਿਖਾਈ ਦਿੱਤੇ। ਇਸ ਪ੍ਰੋਗਰਾਮ ਵਿੱਚ ਪੰਜਾਬੀ ਭੰਗੜਾ ਬੁਆਇਜ ਐਂਡ ਗਰਲਜ ਗਰੁੱਪ ਜਿਹਨਾਂ ਵਿੱਚ ਚਾਰੇ ਇਟਾਲੀਅਨ ਮੁਟਿਆਰਾਂ ਨੇ ਸਤਿੰਦਰ ਸਰਤਾਜ ਦੁਆਰਾ ਗਾਏ ਜਾ ਰਹੇ ਗੀਤਾ ਤੇ ਸਟੇਜ ਤੇ ਭੰਗੜਾ ਪਾਇਆ। ਜੋ ਕਿ ਦਰਸ਼ਕਾਂ ਨੂੰ ਬੇਹੱਦ ਪਸੰਦ ਆਇਆ। ਇਸ ਸ਼ੋਅ ਦੇ ਅੰਤ ਵਿੱਚ ਪ੍ਰਬੰਧਕਾਂ ਦੁਆਰਾ ਦਰਸ਼ਕਾਂ ਦੇ ਨਾਲ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਨੂੰ ਮੋਮਬੱਤੀਆ ਜਗਾ ਕੇ ਸ਼ਰਧਾਜਲੀ ਭੇਂਟ ਕੀਤੀ।

Posted By: Sarabjeet Kaur