ਟੇਕ ਚੰਦ ਜਗਤਪੁਰ, ਰੋਮ (ਇਟਲੀ) : ਪੰਜਾਬ ਤੋਂ ਵਿਸ਼ੇਸ਼ ਤੌਰ 'ਤੇ ਯੂਰਪ ਦੌਰੇ 'ਤੇ ਪਹੁੰਚੇ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਦਾ ਵਿਸ਼ੇਸ਼ ਗੋਲਡ ਮੈਡਲ ਨਾਲ ਸਨਮਾਨ ਸ੍ਰੀ ਗੁਰੂ ਰਵਿਦਾਸ ਸਭਾ ਬੈਰਗਾਮੋ ਵੱਲੋਂ 28 ਅਪ੍ਰੈਲ ਦਿਨ ਐਤਵਾਰ ਨੂੰ ਚੀਵੀਦਾਨੋ (ਬੈਰਗਾਮੋ) ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਕੀਤਾ ਜਾਵੇਗਾ। ਵਰਣਨਯੋਗ ਹੈ ਕਿ ਗਾਇਕ ਰੂਪ ਲਾਲ ਧੀਰ ਲੰਮੇ ਸਮੇਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਅਤੇ ਡਾ. ਬੀ ਆਰ ਅੰਬੇਡਕਰ ਦੇ ਮਿਸ਼ਨ ਨੂੰ ਗਾਇਕੀ ਰਾਹੀਂ ਦੇਸ਼-ਵਿਦੇਸ਼ 'ਚ ਪ੍ਰਚਾਰ ਅਤੇ ਪ੍ਰਸਾਰ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰਕ ਅਤੇ ਸਮਾਜ ਭਲਾਈ ਕੰਮਾਂ ਹਿੱਤ ਆਪਣਾ ਨਿਵੇਕਲਾ ਯੋਗਦਾਨ ਪਾ ਰਹੇ ਹਨ। 28 ਅਪ੍ਰੈਲ ਨੂੰ ਬੈਰਗਾਮੋ ਵਿਖੇ ਸੰਗਤ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਸਤਿਗੁਰੂ ਰਵਿਦਾਸ ਦੇ ਗੁਰਪੁਰਬ 'ਚ ਉਹ ਸ਼ਾਮਲ ਹੋਣਗੇ।