ਮਿਲਾਨ (ਦਲਜੀਤ ਮੱਕੜ) : ਇਟਲੀ ਦੇ ਜ਼ਿਲ੍ਹਾ ਮਾਨਤੋਵਾ ਦੇ ਸ਼ਹਿਰ ਸੁਜਾਰਾ ਨੇੜੇ ਵਾਪਰੇ ਸੜਕ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਸਾਲਾ ਪੂਨਮਦੀਪ ਸਿੰਘ ਸੈਰੀ (26) ਆਪਣੇ ਸਾਥੀ ਫਾਕਿੰਦਰ ਸਿੰਘ (32) ਸਾਲਾ ਨਾਲ ਘਰ ਪਰਤ ਰਹੇ ਸਨ ਤਾਂ ਅਚਾਨਕ ਉਹਨਾਂ ਦੀ ਗੱਡੀ ਡੂੰਘੇ ਟੋਏ 'ਚ ਡਿੱਗ ਗਈ। ਹਾਦਸਾ ਏਨਾ ਜ਼ਬਰਦਸਤ ਸੀ ਕਿ ਪੂਨਮਦੀਪ ਸਿੰਘ ਸੈਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਗੱਡੀ ਚਲਾ ਰਹੇ ਫਾਕਿੰਦਰ ਸਿੰਘ ਦੇ ਮਾਮੂਲੀ ਸੱਟਾ ਲੱਗੀਆ। ਮਿ੍ਤਕ ਪੂਨਮਦੀਪ ਸਿੰਘ ਸੈਰੀ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਵੱਡੀ ਮਿਆਣੀ ਦਾ ਰਹਿਣ ਵਾਲਾ ਸੀ ਜੋ ਪਿਛਲੇ 10 ਸਾਲ ਤੋਂ ਇਟਲੀ ਦੇ ਮਾਨਤੋਵਾ 'ਚ ਰਹਿ ਰਿਹਾ ਸੀ।

ਜਸਪਾਲ ਸਿੰਘ, ਜੋ ਉਸ ਦੀ ਲਾਸ਼ ਇੰਡੀਆ ਭੇਜਣ ਲਈ ਸਾਰੀ ਕਾਰਵਾਈ ਕਰ ਰਿਹਾ ਹੈ, ਨੇ ਦੱਸਿਆ ਕਿ ਉਸ ਦਾ ਇਕ ਭਰਾ ਪਰਿਵਾਰ ਸਮੇਤ ਕੈਨੇਡਾ ਰਹਿੰਦਾ ਹੈ ਤੇ ਮਾਤਾ ਪਿੰਡ ਮਿਆਣੀ ਰਹਿੰਦੀ ਹੈ ਜਦੋ ਕਿ ਪਿਤਾ ਹਰਭਜਨ ਸਿੰਘ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ । ਜਸਪਾਲ ਸਿੰਘ ਨੇ ਦੱਸਿਆ ਕਿ ਮਿ੍ਤਕ ਹਾਲੇ ਕੁਆਰਾ ਸੀ ਇੱਥੇ ਇਕ ਫੈਕਟਰੀ 'ਚ ਕੰਮ ਕਰਦਾ ਸੀ।