ਦਲਜੀਤ ਮੱਕੜ, ਮਿਲਾਨ (ਇਟਲੀ) : ਇਟਲੀ ਦੇ ਜ਼ਿਲ੍ਹਾ ਵਿਚੈਂਸਾ ਦੇ ਕਸਬਾ ਮਨਤੇਕੀਓ ਮਾਜ਼ੋਰੇ ਵਿੱਚ ਆਪਣੇ ਪਰਿਵਾਰ ਨਾਲ ਰਹਿ ਰਹੇ ਚੰਦਨ ਕੁਮਾਰ ਸ਼ੀਹਮਾਰ ਨੇ ਯੂਰੋਕੋਮ ਯੂਨੀਵਰਸਿਟੀ ਆਫ (ਨੀਸ) ਫਰਾਂਸ ਤੋਂ ਸਿਸਟਮ ਆਫ ਟੈਲੀਕਮਿਊਨੀਕੇਸ਼ਨ ਵਿੱਚ ਪੀਐਚ ਡੀ ਕਰਕੇ ਪੰਜਾਬੀਆਂ ਦੀ ਕਰਵਾਈ ਬੱਲੇ ਬੱਲੇ। ਸੰਨ 2004 'ਚ ਇਟਲੀ ਪਹੁੰਚੇ ਚੰਦਨ ਕੁਮਾਰ ਨੇ ਆਪਣੀ ਪੜ੍ਹਾਈ ਵੱਲ ਵਿਸ਼ੇਸ਼ ਤਵੱਜੋ ਦਿੰਦਿਆਂ ਹੋਇਆਂ ਸਫ਼ਲਤਾ ਦੀਆਂ ਉਹ ਪੌੜੀਆਂ ਚੜ੍ਹੀਆ ਜਿਸ ਨੇ ਕਦੀ ਫਿਰ ਮੁੜ ਕੇ ਨਹੀਂ ਦੇਖਿਆ ਤੇ ਸੰਨ 2018 'ਚ ਯੂਨੀਵਰਸਿਟੀ ਆਫ ਪਾਦੋਵਾ ਤੋਂ ਟੈਲੀ ਕਮਿਊਨੀਕੇਸ਼ਨ ਦੀ ਮਾਸਟਰ ਡਿਗਰੀ ਵਿੱਚੋਂ 110/110 ਨੰਬਰ ਪ੍ਰਾਪਤ ਕੀਤੇ

ਚੰਦਨ ਕੁਮਾਰ ਦਾ ਪਿਛੋਕੜ ਪੰਜਾਬ ਦੇ ਜ਼ਿਲ੍ਹਾ ਜਲੰਧਰ ਦੇ ਪਿੰਡ ਪਰਸਰਾਮਪੁਰ ਨੇੜੇ ਤਲਵਣ ਹੈ ਅਤੇ ਜਿਸ ਦੇ ਪਿਤਾ ਸਤੀਸ਼ ਕੁਮਾਰ ਸ਼ੀਹਮਾਰ ਤੇ ਮਾਤਾ ਨਰਿੰਦਰ ਕੌਰ ਲਗਪਗ ਪਿਛਲੇ 25 ਸਾਲਾਂ ਤੋਂ ਇਟਲੀ 'ਚ ਰਹਿ ਰਹੇ ਹਨ। ਚੰਦਨ ਕੁਮਾਰ ਵੱਲੋਂ ਸਿਸਟਮ ਆਫ ਟੈਲੀਕਮਿਊਨੀਕੇਸ਼ਨ 'ਚ ਪੀਐਚਡੀ ਕਰ ਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਂ ਰੌਸ਼ਨ ਕੀਤਾ ਅਤੇ ਇਟਲੀ ਦੇ ਪੰਜਾਬੀ ਭਾਈਚਾਰੇ ਵੱਲੋਂ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।

Posted By: Seema Anand