ਬਲਵਿੰਦਰ ਸਿੰਘ ਿਢੱਲੋਂ, ਮਿਲਾਨ

ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਭੀਣ ਦੇ ਨੌਜਵਾਨ ਗੁਰਪ੫ੀਤ ਸਿੰਘ ਗੋਪੀ (23) ਦੀ ਇਟਲੀ ਦੇ ਤਰਵੀਜੋ ਸ਼ਹਿਰ ਨੇੜੇ ਇਕ ਸੜਕ ਹਾਦਸੇ 'ਚ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਪਿੰਡ ਭੀਣ ਦਾ ਗੁਰਪ੫ੀਤ ਸਿੰਘ ਗੋਪੀ ਕਰੀਬ 6 ਮਹੀਨੇ ਪਹਿਲਾਂ ਹੀ 9 ਮਹੀਨੇ ਵਾਲੇ ਪੇਪਰਾਂ 'ਤੇ ਇਟਲੀ ਕੰਮ ਕਰਨ ਆਇਆ ਸੀ।

ਬੀਤੇ ਦਿਨੀਂ ਉਸ ਵੇਲੇ ਇਕ ਤੇਜ਼ ਰਫ਼ਤਾਰ ਕਾਰ ਨੇ ਗੋਪੀ ਨੂੰ ਟੱਕਰ ਮਾਰ ਦਿੱਤੀ ਜਦੋਂ ਉਹ ਸੜਕ ਤੋਂ ਕਾਫੀ ਹਟ ਕੇ ਕੱਚੇ ਰਸਤੇ 'ਤੇ ਖ੍ਹੜਾ ਸੀ। ਸੜਕ 'ਤੇ ਲਹੂ-ਲੁਹਾਣ ਹੋਏ ਗੋਪੀ ਨੂੰ ਬੇਸ਼ੱਕ ਐਂਬੂਲੈਂਸ ਨੇ ਤੁਰੰਤ ਮੁੱਢਲੀ ਸਹਾਇਤਾ ਦਿੰਦਿਆਂ ਹਸਤਪਤਾਲ ਪਹੁੰਚਾ ਦਿੱਤਾ ਪਰ ਡਾਕਟਰਾਂ ਨੇ ਉਸ ਨੂੰ ਮਿ੫ਤਕ ਐਲਾਨ ਕਰ ਦਿੱਤਾ।¢ਪੁਲਿਸ ਨੇ ਘਟਨਾ ਦੇ ਮੁੱਖ ਕਸੂਰਵਾਰ ਕਾਰ ਚਾਲਕ ਨੂੰ ਹਿਰਾਸਤ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮਿ੫ਤਕ ਗੋਪੀ ਦੀ ਲਾਸ਼ ਨੂੰ ਭਾਰਤ ਭੇਜ ਦਿੱਤਾ ਹੈ।