ਕੈਥੋਲਿਕ ਚਰਚ ਦੇ ਮੁਖੀ ਪੋਪ ਫ੍ਰਾਂਸਿਸ ਨੇ ਇਕ ਬਿਕਨੀ ਮਾਡਲ ਦੀ ਤਸਵੀਰ ਨੂੰ ਲਾਈਕ ਕਰ ਦਿੱਤਾ। ਬਿਕਨੀ ਮਾਡਲ ਨਤਾਲੀਆ ਗੈਰੀਬੋਟੋ ਦੀ ਸੈਕਸੀ ਤਸਵੀਰ ਨੂੰ ਲਾਈਕ ਕਰਨ ਕਾਰਨ ਪੋਪ ਚਰਚਾ ਵਿਚ ਬਣੇ ਹੋਏ ਹਨ। ਲਾਈਕ ਕਰਨ ਦੀ ਇਹ ਘਟਨਾ ਪੋਪ ਫ੍ਰਾਂਸਿਸ ਦੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਤੋਂ ਹੋਈ ਹੈ।

ਬਾਰਸਟੂਲ ਸਪੋਰਟਸ ਨਾਂ ਦੇ ਸੋਸ਼ਲ ਮੀਡੀਆ ਯੂਜਰ ਨੇ ਪੋਪ ਫ੍ਰਾਂਸਿਸ ਦੀ ਇਸ ਆਨਲਾਈਨ ਹਰਕਤ ਨੂੰ ਨਾ ਸਿਰਫ ਫੜਿਆ ਸਗੋਂ ਆਪਣੀ ਸਕ੍ਰੀਨ ਰਿਕਾਰਡਿੰਗ ਵੀ ਸ਼ੇਅਰ ਕੀਤੀ। ਸਕ੍ਰੀਨ ਰਿਕਾਰਡਿੰਗ ਵਿਚ ਦੇਖਿਆ ਜਾ ਸਕਦਾ ਹੈ ਕਿ ਪੋਪ ਫ੍ਰਾਂਸਿਸ ਦੇ ਅਧਿਕਾਰਕ ਇੰਸਟਾਗ੍ਰਾਮ ਹੈਂਡਲ 'ਫ੍ਰਾਂਸਿਸਕਸਠ ਨੇ ਬਿਕਨੀ ਮਾਡਲ ਨਤਾਲੀਆ ਗੈਰੀਬੋਟੋ ਦੀ ਸੈਕਸੀ ਤਸਵੀਰ ਨੂੰ ਲਾਈਕ ਕੀਤਾ ਹੈ।

ਜਿਸ ਤਸਵੀਰ ਨੂੰ ਪੋਪ ਫ੍ਰਾਂਸਿਸ ਨੇ ਲਾਈਕ ਕੀਤਾ ਹੈ, ਉਸ ਵਿਚ ਨਤਾਲੀਆ ਇਕ ਸੈਕਸੀ ਡਰੈੱਸ ਪਹਿਣੇ ਹੋਏ ਹਨ। ਇਸ ਡਰੈੱਸ ਵਿਚ ਉਹ ਕਿਸੇ ਕੈਥੋਲਿਕ ਸਕੂਲ ਦੀ ਕੁੜੀ ਦਿਖ ਰਹੀ ਹੈ।

ਜਦੋਂ ਨਤਾਲੀਆ ਤੋਂ ਪੋਪ ਫ੍ਰਾਂਸਿਸ ਦੁਆਰਾ ਉਨ੍ਹਾਂ ਦੀ ਤਸਵੀਰ ਨੂੰ ਲਾਈਕ ਕੀਤੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਖੁਸ਼ ਹੁੰਦੇ ਹੋਏ ਮਜ਼ਾਕੀਆ ਅੰਦਾਜ ਵਿਚ ਕਿਹਾ, ''ਮੈਂ ਹੁਣ ਘੱਟੋ ਘੱਟ ਸਵਰਗ ਤਾਂ ਜਾ ਹੀ ਰਹੀ ਹਾਂ।''

Posted By: Susheel Khanna