ਹੈਰੀ ਬੋਪਾਰਾਏ, ਰੋਮ (ਇਟਲੀ) : ਕੋਰੋਨਾ ਵਾਇਰਸ ਕਾਰਨ ਇਟਲੀ 'ਚ ਲੱਗੀ ਐਮਰਜੈਂਸੀ ਦੌਰਾਨ ਸਰਕਾਰ ਦੀਆਂ ਹਦਾਇਤਾਂ ਦੀਆਂ ਧੱਜੀਆਂ ਉਡਾ ਕੇ ਘਰੋਂ ਬਾਹਰ ਨਿਕਲਣ ਵਾਲੇ ਅਨੇਕਾਂ ਵਿਅਤਕੀਆਂ ਨੂੰ ਇਟਲੀ ਪੁਲਿਸ ਦੁਆਰਾ ਜੁਰਮਾਨੇ ਕੀਤੇ ਗਏ ਹਨ। ਇੱਥੇ ਹੀ ਬੱਸ ਨਹੀਂ, ਅਜਿਹੇ ਵਿਅਕਤੀਆਂ 'ਤੇ ਕੇਸ ਵੀ ਦਰਜ ਹੋਏ ਹਨ।

ਇਟਲੀ 'ਚ 11 ਮਾਰਚ ਤੋਂ ਐਮਰਜੈਂਸੀ ਜਾਰੀ ਹੈ।ਅਤੇ ਸਰਕਾਰ ਦੁਆਰਾ ਸਾਰੇ ਵਿਅਕਤੀਆਂ ਨੂੰ ਘਰਾਂ ਅੰਦਰ ਰਹਿਣ ਦੇ ਹੀ ਆਦੇਸ਼ ਦਿੱਤੇ ਗਏ ਹਨ।।ਸਿਰਫ਼ ਡਾਕਟਰ ਕੋਲ ਜਾਣ ਲਈ, ਖਾਣ-ਪੀਣ ਦੀਆਂ ਵਸਤਾਂ ਖ਼ਰੀਦਣ ਜਾਣ ਲਈ ਅਤੇ ਕੰਮ 'ਤੇ ਜਾਣ ਵਾਲਿਆਂ ਨੂੰ ਹੀ ਛੋਟ ਹੈ। ਉਨ੍ਹਾਂ ਨੂੰ ਵੀ ਸਰਕਾਰ ਦੁਆਰਾ ਜਾਰੀ ਪ੍ਰੋਫਾਰਮਾ ਭਰਨਾ ਜ਼ਰੂਰੀ ਹੈ ਜਿਸ ਵਿਚ ਘਰੋਂ ਬਾਹਰ ਨਿਕਲਣ ਦਾ ਮੰਤਵ ਤੇ ਸਮਾਂ ਸ਼੍ਰੇਣੀ ਦੱਸਣਾ ਜ਼ਰੂਰੀ ਹੈ।।ਇਟਲੀ ਪੁਲਿਸ ਸਰਕਾਰ ਦੀਆਂ ਹਦਾਇਤਾਂ ਨੂੰ ਪੂਰਨ ਰੂਪ ਵਿਚ ਲਾਗੂ ਕਰਨ ਲਈ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ।

ਇਟਲੀ ਵਿਚ ਹੁਣ ਤਕ ਪੁਲਿਸ ਵੱਲੋਂ 6 ਲੱਖ 65 ਹਜ਼ਾਰ 480 (665480) ਵਿਅਕਤੀਆਂ ਨੂੰ ਚੈਕਿੰਗ ਲਈ ਰੋਕਿਆ ਗਿਆ ਜਿਨ੍ਹਾਂ ਵਿਚੋਂ 26,954 ਵਿਅਕਤੀਆਂ ਨੂੰ ਜੁਰਮਾਨੇ ਕੀਤੇ ਗਏ।ਹਨ। ਇਹ ਜੁਰਮਾਨੇ ਵਹੀਕਲਾਂ ਦੇ ਨਾਲ-ਨਾਲ ਬਿਨਾਂ ਕਿਸੇ ਮਕਸਦ ਤੋਂ ਪੈਦਲ ਚੱਲਣ ਵਾਲੇ ਵਿਅਕਤੀਆਂ ਨੂੰ ਵੀ ਹੋਏ ਹਨ,।ਜਿਹੜੇ ਕਿ ਪੁਲਿਸ ਨੂੰ ਘਰੋਂ ਨਿਕਲਣ ਦਾ ਕੋਈ ਵਿਸ਼ੇਸ਼ ਕਾਰਨ ਨਹੀਂ ਦੱਸ ਸਕੇ।।ਪੋਰਦੀਨੋਨੇ ਜ਼ਿਲ੍ਹੇ ਵਿਚ ਇਕ ਪਾਕਿਸਤਾਨੀ ਵਿਅਕਤੀ ਨੂੰ ਭਾਰੀ ਜੁਰਮਾਨਾ ਕੀਤੇ ਜਾਣ ਦੀ ਵੀ ਖ਼ਬਰ ਹੈ।

Posted By: Rajnish Kaur