ਫ੫ੈਂਚ ਮੀਡੀਆ ਨੇ ਪ੫ਧਾਨ ਮੰਤਰੀ ਐਡਵਰਡ ਫਿਲਿਪ ਦੇ ਹਵਾਲੇ ਨਾਲ ਦਿੱਤੀ ਜਾਣਕਾਰੀ

ਤਣਾਅ ਘੱਟ ਕਰਨ ਲਈ ਕੁਝ ਹੋਰ ਕਦਮ ਚੁੱਕੇ ਜਾਣ ਦੀ ਸੰਭਾਵਨਾ

ਪੈਰਿਸ (ਏਪੀ) : ਪ੫ਧਾਨ ਮੰਤਰੀ ਐਡਵਰਡ ਫਿਲਿਪ ਨੇ ਮੰਗਲਵਾਰ ਨੂੰ ਪੈਟਰੋਲੀਅਮ ਈਂਧਨ 'ਤੇ ਟੈਕਸਾਂ 'ਚ ਪ੫ਸਤਾਵਿਤ ਵਾਧਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਸਰਕਾਰ ਦੇ ਇਸ ਕਦਮ ਨੂੰ ਜਨਤਾ ਦੇ ਹਿੰਸਕ ਵਿਰੋਧ ਨੂੰ ਸ਼ਾਂਤ ਕਰਨ ਲਈ ਯੂ-ਟਰਨ ਦੇ ਤੌਰ 'ਤੇ ਵੇਖਿਆ ਜਾ ਰਿਹਾ ਹੈ। ਇਹ ਜਾਣਕਾਰੀ ਫ੫ੈਂਚ ਮੀਡੀਆ ਨੇ ਦਿੱਤੀ। ਉੱਧਰ, ਮੰਗਲਵਾਰ ਨੂੰ ਵੀ ਜਿੱਥੇ ਪ੫ਦਰਸ਼ਨਕਾਰੀਆਂ ਨੇ ਕਈ ਈਂਧਨ ਡਿਪੋ ਨੂੰ ਨਹੀਂ ਚੱਲਣ ਦਿੱਤਾ ਉੱਥੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਲੜਾਈ ਹਾਲੇ ਖ਼ਤਮ ਨਹੀਂ ਹੋਈ ਹੈ।

ਲੇ ਮੋਂਡੇ ਅਖ਼ਬਾਰ ਤੇ ਫਰਾਂਸ ਇਨਫੋ ਰੇਡੀਓ ਨੇ ਕਿਹਾ ਹੈ ਕਿ ਈਂਧਨ ਟੈਕਸਾਂ 'ਚ ਵਾਧੇ ਨੂੰ ਕਈ ਮਹੀਨਿਆਂ ਤਕ ਟਾਲ਼ਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਮੰਨਿਆ ਜਾ ਰਿਹਾ ਹੈ ਕਿ ਪ੫ਧਾਨ ਮੰਤਰੀ ਫਿਲਿਪ ਤਣਾਅ ਨੂੰ ਘੱਟ ਕਰਨ ਲਈ ਕੁਝ ਹੋਰਨਾਂ ਉਪਾਵਾਂ ਦਾ ਵੀ ਐਲਾਨ ਕਰ ਸਕਦੇ ਹਨ। ਇਸ ਸਬੰਧ 'ਚ ਅਧਿਕਾਰਕ ਐਲਾਨ ਦੀ ਉਮੀਦ ਹੈ। ਹਾਲਾਂਕਿ ਉਨ੍ਹਾਂ ਦੇ ਦਫ਼ਤਰ ਤੋਂ ਇਸ ਸਬੰਧ 'ਚ ਕੋਈ ਤਤਕਾਲੀ ਟਿੱਪਣੀ ਨਹੀਂ ਮਿਲੀ। ਲੇ ਮੋਂਡੇ ਅਖ਼ਬਾਰ ਨੇ ਫਿਲਿਪ ਦੇ ਹਵਾਲੇ ਨਾਲ ਦੱਸਿਆ, 'ਸਾਨੂੰ ਫਰਾਂਸ ਦੇ ਲੋਕਾਂ ਨੂੰ ਖ਼ੁਦ ਫ਼ੈਸਲਾ ਲੈਣ ਦਾ ਅਧਿਕਾਰ ਦੇਣਾ ਪਵੇਗਾ। ਅਸੀਂ ਰਾਸ਼ਟਰੀ ਅਸੈਂਬਲੀ 'ਚ ਕੱਲ੍ਹ ਬਹਿਸ ਕਰਾਂਗੇ, ਜਿਸ ਤੋਂ ਬਾਅਦ ਵੋਟਿੰਗ ਹੋਵੇਗੀ, ਇਸ ਤੋਂ ਬਾਅਦ ਅਸੀਂ ਮੁੜ ਇਕ ਵੱਡੀ ਬਹਿਸ ਕਰਾਂਗੇ।'

ਦੇਰ ਨਾਲ ਚੁੱਕਿਆ ਗਿਆ ਸਹੀ ਕਦਮ

ਪ੫ਮੁੱਖ ਸਮਾਜਵਾਦੀ ਤੇ ਰਾਸ਼ਟਰਪਤੀ ਦੇ ਉਮੀਦਵਾਰ ਰਹੇ ਸੇਗੋਲਿਨ ਰਾਇਲ ਨੇ ਇਸ ਨੂੰ ਦੇਰੀ ਨਾਲ ਉਠਾਇਆ ਗਿਆ ਗਿਆ ਸਹੀ ਕਦਮ ਦੱਸਿਆ। ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਸ਼ੁਰੂਆਤ 'ਚ ਹੀ ਲੈਣਾ ਚਾਹੀਦਾ ਸੀ। ਸਰਕਾਰ ਦੇ ਇਸ ਫ਼ੈਸਲੇ ਨਾਲ ਪੈਨਸ਼ਨਭੋਗੀਆਂ ਨੂੰ ਸਭ ਤੋਂ ਜ਼ਿਆਦਾ ਦਿੱਕਤ ਹੋਈ।

ਅਸੀਂ ਏਨੇ ਨਾਲ ਮੰਨਣ ਵਾਲੇ ਨਹੀਂ

ਵਿਰੋਧ ਪ੫ਦਰਸ਼ਨ ਕਰਨ ਵਾਲੇ ਸਮੂਹਾਂ ਦੇ ਆਗੂਆਂ 'ਚੋਂ ਇਕ ਬੈਂਜਾਮਿਨ ਕੌਚੀ ਨੇ ਕਿਹਾ ਕਿ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਚੁੱਕਿਆ ਗਿਆ ਇਹ ਪਹਿਲਾ ਕਦਮ ਹੈ, ਪਰ ਅਸੀਂ ਏਨੇ ਨਾਲ ਮੰਨਣ ਵਾਲੇ ਨਹੀਂ। ਉਨ੍ਹਾਂ ਕਿਹਾ ਕਿ ਇਹ ਕਹਿ ਪਾਉਣਾ ਸੰਭਵ ਨਹੀਂ ਹੈ ਕਿ ਟੈਕਸ ਵਾਪਸੀ ਦੇ ਇਸ ਐਲਾਨ ਤੋਂ ਬਾਅਦ ਪੈਰਿਸ 'ਚ ਇਸ ਹਫ਼ਤੇ ਦੇ ਅਖ਼ੀਰ 'ਚ ਹੋਣ ਵਾਲੇ ਵਿਰੋਧ ਪ੫ਦਰਸ਼ਨ ਨਹੀਂ ਹੋਣਗੇ।

ਇਕ ਜਨਵਰੀ ਤੋਂ ਲਾਗੂ ਹੋਣਾ ਸੀ ਈਂਧਨ ਟੈਕਸਾਂ 'ਚ ਵਾਧਾ

ਇਕ ਜਨਵਰੀ ਤੋਂ ਈਂਧਨ ਟੈਕਸਾਂ 'ਚ ਇਹ ਵਾਧਾ ਹੋਣਾ ਸੀ। ਪ੫ਸਤਾਵ ਮੁਤਾਬਕ ਇਕ ਲੀਟਰ ਗੈਸੋਲੀਨ ਦੀ ਕੀਮਤ 'ਚ ਚਾਰ ਯੂਰੋ ਸੈਂਟ (2.93 ਰੁਪਏ ਦੇ ਲਗਪਗ) ਦਾ ਵਾਧਾ ਹੋਣਾ ਸੀ। ਗੈਸੋਲੀਨ ਦੀ ਮੌਜੂਦਾ ਕੀਮਤ 1.42 ਯੂਰੋ (114 ਰੁਪਏ ਤੋਂ ਕੁਝ ਜ਼ਿਆਦਾ) ਪ੫ਤੀ ਲੀਟਰ ਹੈ ਜੋ ਡੀਜ਼ਲ ਤੋਂ ਥੋੜ੍ਹੀ ਜ਼ਿਆਦਾ ਹੈ। ਦੱਸਣਯੋਗ ਹੈ ਕਿ ਈਂਧਨ ਟੈਕਸਾਂ 'ਚ ਵਾਧਾ ਪ੫ਸਤਾਵ ਤੋਂ ਬਾਅਦ ਮੈਕਰੋਨ ਸਰਕਾਰ ਖ਼ਿਲਾਫ਼ ਆਮ ਲੋਕਾਂ ਦਾ ਗੁੱਸਾ ਫੁੱਟ ਪਿਆ ਸੀ। ਰਾਸ਼ਟਰਪਤੀ 'ਤੇ ਅਜਿਹੀਆਂ ਨੀਤੀਆਂ ਲਾਗੂ ਕਰਨ ਦਾ ਦੋਸ਼ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਘੱਟ ਆਮਦਨ ਵਰਗ ਵਾਲੇ ਪਰਿਵਾਰ ਪ੫ਭਾਵਿਤ ਹੋ ਰਹੇ ਹਨ। ਅਕਤੂਬਰ 'ਚ ਸੋਸ਼ਲ ਮੀਡੀਆ ਤੋਂ ਇਸ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਜੋ 17 ਨਵੰਬਰ ਤੋਂ ਹਿੰਸਕ ਅੰਦੋਲਨ 'ਚ ਤਬਦੀਲ ਹੋ ਗਈ। ਪੀਲੀ ਜਰਸੀ ਪਾ ਕੇ ਕੀਤੇ ਜਾਣ ਵਾਲੇ ਇਸ ਅੰਦੋਲਨ ਨੂੰ 'ਯੈਲੋ ਵੈਸਟ' ਅੰਦੋਲਨ ਕਿਹਾ ਜਾਂਦਾ ਹੈ। ਇਸ 'ਚ ਹੁਣ ਤਕ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਹਨ।

ਇਨਸੈੱਟ

ਵਪਾਰ ਤੇ ਅਰਥਚਾਰੇ ਨੂੰ ਲੱਗਾ ਝਟਕਾ

ਪੈਰਿਸ (ਰਾਇਟਰ) : ਪਿਛਲੇ ਤਿੰਨ ਹਫ਼ਤੇ ਤੋਂ ਚੱਲ ਰਹੇ ਯੈਲੋ ਵੈਸਟ ਅੰਦੋਲਨ ਨਾਲ ਫਰਾਂਸ ਦੇ ਵਪਾਰ ਤੇ ਅਰਥਚਾਰੇ ਨੂੰ ਵੱਡਾ ਝਟਕਾ ਲੱਗਾ ਹੈ। ਉਦਯੋਗਿਕ ਸਮੂਹਾਂ ਤੇ ਵਪਾਰਕ ਸੰਗਠਨਾਂ ਨਾਲ ਬੈਠਕ ਤੋਂ ਬਾਅਦ ਵਿੱਤ ਮੰਤਰੀ ਬਰੂਨੋ ਲੀ ਮੈਰੀ ਨੇ ਦੱਸਿਆ ਕਿ ਅੰਦੋਲਨ ਨਾਲ ਮਾਲੀਆ 'ਚ 15 ਤੋਂ 50 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਪ੫ਚੂਨ ਵਿਕਰੇਤਾਵਾਂ ਦੀ ਵਿਕਰੀ 'ਚ 20 ਤੋਂ 40 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਜਦਕਿ ਹੋਟਲ ਉਦਯੋਗ ਦੀ ਬੁਕਿੰਗ 'ਤੇ 15 ਤੋਂ 25 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ।