ਲਾਂਸ ਏਂਜਲਸ, ਏਜੰਸੀਆਂ : ਇਟਲੀ 'ਚ ਕੋਰੋਨਾ ਵਾਇਰਸ ਦੇ ਕਹਿਰ ਨਾਲ ਹਾਹਾਕਾਰ ਮੱਚ ਗਈ ਹੈ। ਸਮਾਚਾਰ ਏਜੰਸੀ ਏਐੱਫਪੀ ਅਨੁਸਾਰ, ਇਟਲੀ 'ਚ ਇਕ ਹੀ ਦਿਨ 'ਚ ਰਿਕਾਰਡ 627 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਲਾਲ ਹੀ ਇਕੱਲੇ ਇਟਲੀ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4000 ਹੋ ਗਈ ਹੈ। ਇਟਲੀ 'ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 41,035 ਤੋਂ ਵਧ ਕੇ 47,021 ਤਕ ਪਹੁੰਚ ਗਈ ਹੈ। ਲੋਮਬਾਰਡੀ ਦਾ ਉੱਤਰੀ ਖੇਤਰ ਇਸ ਵਾਇਰਸ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ। ਇਸ ਖੇਤਰ 'ਚ 2549 ਮੌਤਾਂ ਹੋਈਆਂ ਹਨ ਜੋਂਕਿ 22,264 ਲੋਕ ਗ੍ਰਸਤ ਹੋਏ ਹਨ। ਇਟਲੀ ਦੇ ਤਮਾਮ ਉਪਾਵਾਂ ਦੇ ਬਾਵਜੂਦ ਮਹਾਮਾਰੀ 'ਤੇ ਕੰਟਰੋਲ ਨਹੀਂ ਹੋ ਰਿਹਾ।


ਅਮਰੀਕਾ ਨੂੰ ਦਿੱਤਾ ਦਿੱਤੀ ਚਿਤਾਵਨੀ

ਵਿਦੇਸ਼ ਦੌਰੇ 'ਤੇ ਗਏ ਅਮਰੀਕੀਆਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਹ ਤੁਰੰਤ ਨਾ ਪਰਤੇ ਤਾਂ ਅਣਮਿਥੇ ਸਮੇਂ ਲਈ ਬਾਹਰ ਹੀ ਰਹਿ ਜਾਣਗੇ। ਇੱਧਰ ਯੂਰਪੀ ਦੇਸ਼ ਫਰਾਂਸ 'ਚ ਵੀ ਲਾਕਡਾਊਨ ਦੀ ਮਿਆਦ ਵਧਾਉਣ ਦੀ ਚੱਲ ਰਹੀ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਵੀ ਕਹਿ ਚੁੱਕੇ ਹਨ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ। ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਡਿਜ਼ ਨੇ ਵੀ 31 ਮਾਰਚ ਤਕ ਲਈ ਲਾਕਡਾਊਨ ਦਾ ਐਲਾਨ ਕੀਤਾ ਹੈ। ਬ੍ਰਾਜ਼ੀਲ ਦੇ ਰੀਓ ਡੀ ਜੇਨੇਰਿਓ ਰਾਜ ਦੇ ਸਾਰੇ ਪ੍ਰਸਿੱਧ ਸਮੁੰਦਰੀ ਕੰਢਿਆਂ ਦੇ ਨਾਲ ਹੀ ਰੇਸਤਰਾਂ ਅਤੇ ਬਾਰ ਵੀ 15 ਦਿਨਾਂ ਲਈ ਬੰਦ ਕਰ ਦਿੱਤੇ ਗਏ ਹਨ।


ਯੂਐੱਨ ਜਨਰਲ ਸਕੱਤਰ ਨੇ ਦਿੱਤੀ ਚਿਤਾਵਨੀ

ਸੰਯੁਕਤ ਰਾਸ਼ਟਰ (ਯੂਐੱਨ) ਦੇ ਜਨਰਲ ਸਕੱਤਰ ਐਂਟੋਨਿਓ ਗੁਤਰਸ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਦਾ ਭਿਆਨਕ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਕਿਹਾ, ਜੇਕਰ ਅਸੀਂ ਜੰਗਲਾਂ 'ਚ ਲੱਗੀ ਅੱਗ ਵਾਂਗ ਇਸ ਨੂੰ ਫੈਲਣ ਦਿੱਤਾ ਤਾਂ ਲੱਖਾਂ ਲੋਕਾਂ ਦੀ ਮੌਤ ਹੋ ਜਾਵੇਗੀ।

Posted By: Jagjit Singh