ਬਰਲਿਨ, ਏਜੰਸੀ : ਜਰਮਨੀ 'ਚ ਸਰੀਰਕ ਦੂਰੀ ਦੇ ਨਿਯਮਾਂ ਦੇ ਪਾਲਣ 'ਚ ਲਾਪਰਵਾਹੀ ਤੋਂ ਬਾਅਦ ਕੋਰੋਨਾ ਵਾਇਰਸ ਨੇ ਦੇਸ਼ 'ਚ ਦੁਬਾਰਾ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਜਰਮਨੀ ਸਰਕਾਰ ਨੇ ਚਿੰਤਾ ਪ੍ਰਗਟਾਈ ਹੈ ਕਿ ਦੇਸ਼ 'ਚ ਕੋਰੋਨਾ ਦਾ ਪ੍ਰਸਾਰ ਦੁਬਾਰਾ ਹੋ ਸਕਦਾ ਹੈ। ਸਰਕਾਰ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਹ ਮਹਾਮਾਰੀ ਇਕ ਵਾਰ ਫਿਰ ਕੰਟਰੋਲ ਤੋਂ ਬਾਹਰ ਹੋ ਸਕਦੀ ਹੈ। ਦੱਸ ਦੇਈਏ ਕਿ ਜਰਮਨੀ ਦੀ ਚਾਂਸਲਰ Âੰਜੇਲਾ ਮਾਰਕੇਲ 'ਤੇ 16 ਸੰਘੀ ਰਾਜਾਂ ਦੇ ਨੇਤਾਵਾਂ ਦਾ ਦਬਾਅ ਸੀ ਕਿ ਅਰਥਵਿਵਸਥਾ ਨੂੰ ਮੁੜ ਜੀਵਿਤ ਕਰਨ ਲਈ ਸਖ਼ਤ ਉਪਾਵਾਂ 'ਚ ਢਿੱਲ ਪ੍ਰਦਾਨ ਕੀਤੀ ਜਾਵੇ। ਇਸਦੇ ਚੱਲਦਿਆਂ ਵਿਵਸਾਇਕ ਸਥਾਪਨਾ ਅਤੇ ਸਕੂਲਾਂ ਦੇ ਖੁੱਲ੍ਹਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ।

Posted By: Susheel Khanna