ਦਲਜੀਤ ਮੱਕੜ, ਮਿਲਾਨ : ਦੁਨੀਆ ਭਰ ’ਚ ਗੁੱਟ ’ਤੇ ਬੰਨਣ ਵਾਲੀਆਂ ਘੜੀਆਂ ਦੇ ਅਨੇਕਾ ਬ੍ਰਾਂਡ ਹਨ ਪਰ ਖੰਡੇ ਵਾਲੇ ਸਿੰਬਲ ਨਾਲ ਖ਼ਾਲਸਾ 1699 ਬ੍ਰਾਂਡ ਹੇਠ ਪਹਿਲੀ ਵਾਰ ਘੜੀਆਂ ਮਾਰਕਿਟ ’ਚ ਲਿਆਂਦੀਆਂ ਗਈਆਂ ਹਨ। ਹਰੇਕ ਉਮਰ ਵਰਗ ਲਈ ਤਿਆਰ ਇਹ ਘੜੀਆਂ ਸ਼ਾਨਦਾਰ ਤੇ ਰਾਇਲ ਲੁੱਕ ਕਾਰਨ ਧੁੰਮ ਪਾ ਰਹੀਆਂ ਹਨ। ਉੱਘੇ ਕਾਰੋਬਾਰੀ ਡੈਨੀ ਸਿੰਘ ਵੱਲੋ ਪੇਸ਼ ਕੀਤੀਆਂ ਖ਼ਾਲਸਾ 1699 ਬ੍ਰਾਂਡ ਦੀਆਂ ਘੜੀਆਂ ਦੀ ਵੱਖਰੀ ਕਿਸਮ ਦੀ ਕੁਲੈਕਸ਼ਨ ਹੈ। ਇਹ ਆਪਣੇ ਕਿਸਮ ਦੀ ਪਹਿਲੀ ਘੜੀ ਹੈ ਕਿ ਜਿਸ ਦਾ ਲੋਗੋ ਖੰਡਾ ਹੈ।


ਡੈਨੀ ਸਿੰਘ ਦੱਸਦੇ ਹਨ ਕਿ ਖ਼ਾਲਸਾ 1699 ਬਰਾਂਡ ਨੇ ਹੁਣ ਤੱਕ ਕਈ ਕਿਸਮ ਦੀਆ ਘੜੀਆਂ ਮਾਰਕਿੰਟ ’ਚ ਲਾਂਚ ਕੀਤੀਆ ਹਨ ਜਿਨ੍ਹਾਂ ’ਚ ਕੌਰ ਰੇਂਜ ਵੀ ਸ਼ਾਮਲ ਹੈ। ਇਹ ਖ਼ਾਸ ਤੌਰ ’ਤੇ ਕੁੜੀਆਂ ਲਈ ਬਣਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਖ਼ਾਲਸਾ 1699 ਦੇ ਬ੍ਰਾਂਡ ਹੇਠ ‘ਸਿੰਘ ਇਜ ਕਿੰਗ, ਕਿੰਗ ਇਜ ਸਿੰਘ ਦੇ ਨਾਂ ਹੇਠ ਮਰਦਾਂ ਲਈ ਬਣਾਈ ਗਈ ਘੜੀ ’ਚ ਪੰਜ ਖੰਡੇ ਬਣਾਏ ਹੋਏ ਹਨ। ਹਰ ਖੰਡਾ ਉਨ੍ਹਾਂ ਪੰਜ ਪਿਆਰਿਆਂ ਨੂੰ ਸਮਰਪਿਤ ਹੈ ਜੋ ਸੰਨ 1699 ਨੂੰ ਖ਼ਾਲਸਾ ਪੰਥ ਦੇ ਜਨਮ ਦਿਹਾੜੇ ਤੇ ਅਮਿ੍ਰਤ ਛੱਕ ਕੇ ਸਿੰਘ ਸੱਜੇ ਸਨ। ਇਸ ਘੜੀ ’ਚ ਸਕਿੰਟ ਵਾਲੀ ਸੂਈ ’ਤੇ ਖੰਡਾ ਬਣਿਆ ਹੋਇਆ ਹੈ ਜਿਸ ਦਾ ਅਰਥ ਹੈ ਕਿ ਖ਼ਾਲਸਾ ਤੁਹਾਡੇ ਇਕ ਇਕ ਪਲ ਨੂੰ ਦੇਖ ਰਿਹਾ ਹੈ। ਡੈਨੀ ਸਿੰਘ ਨੇ ਦੱਸਿਆ ਕਿ ਉਹ ਜਲਦ ਹੀ ਸੋਨੇ, ਚਾਂਦੀ ਤੇ ਹੀਰਿਆ ਨਾਲ ਬਣੀਆਂ ਘੜੀਆਂ ਮਾਰਕੀਟ ’ਚ ਲੈ ਕੇ ਆਵਾਂਗੇ। ਉਨ੍ਹਾਂ ਆਸ ਪ੍ਰਗਟਾਈ ਕਿ ਹਰ ਪੰਜਾਬੀ ਦੀ ਗੁੱਟ ਘੜੀ ਦੇ ਰੂਪ ’ਚ ਖੰਡਾ ਸਜਿਆ ਦਿਖਾਈ ਦੇਵੇਗਾ।

Posted By: Sunil Thapa