ਦਲਜੀਤ ਮੱਕੜ, ਮਿਲਾਨ : ਇਟਲੀ ਦੇ ਲੈਚੇ ਸ਼ਹਿਰ ਵਿਚ ਪੰਜਾਬੀ ਨੌਜਵਾਨ ਨਿਰਵੈਰ ਸਿੰਘ (34) ਜੋਕਿ ਲਗਪਗ ਪਿਛਲੇ 15 ਸਾਲਾਂ ਤੋਂ ਇਟਲੀ ਰਹਿ ਰਿਹਾ ਸੀ ਦੀ ਮੌਤ ਹੋ ਗਈ। ਉਹ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਸੀ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸੰਜੀਵ ਕੁਮਾਰ ਕੁਲਹਾਰੀ ਨੇ ਦੱਸਿਆ ਕਿ ਮੈਂ ਉਸ ਨੂੰ ਪਿਛਲੇ 15 ਸਾਲਾਂ ਤੋਂ ਜਾਣਦਾ ਸੀ ਅਤੇ ਉਹ ਪਹਿਲਾਂ ਰੈਸਟੋਰੈਂਟ ਵਿਚ ਕੰਮ ਕਰਦਾ ਸੀ ਪਰ ਕੁਝ ਸਮੇਂ ਤੋਂ ਉਸ ਦਾ ਕੰਮ ਖੁੱਸ ਗਿਆ ਸੀ। ਬੈਲਜੀਅਮ ਰਹਿੰਦੀ ਉਸ ਦੀ ਭੈਣ ਨੇ ਦੱਸਿਆ ਕਿ ਅੰਤਿਮ ਸਸਕਾਰ ਇਟਲੀ ਵਿਚ ਹੀ ਕੀਤਾ ਜਾਵੇਗਾ। ਸੰਜੀਵ ਕੁਮਾਰ ਦੇ ਸਹਿਯੋਗ ਨਾਲ ਅੰਤਿਮ ਰਸਮਾਂ ਕਮੂਨੇ ਦੀ ਮਦਦ ਨਾਲ ਸੰਪੂਰਨ ਕੀਤੀਆਂ ਜਾਣਗੀਆਂ।।

Posted By: Jagjit Singh