ਰੋਮ (ਇਟਲੀ) : ਪੱਤਰਕਾਰ ਹਰਦੀਪ ਸਿੰਘ ਕੰਗ ਦੇ ਮਾਤਾ ਜਸਵੀਰ ਕੌਰ ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ ਨਾਲ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦੇ ਅਹੁਦੇਦਾਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਦੁੱਖ ਪ੍ਰਗਟ ਕਰਨ ਵਾਲਿਆਂ 'ਚ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਦੇ ਹਰਿੰਦਰ ਸਿੰਘ ਗਿੱਲ, ਅਵਤਾਰ ਸਿੰਘ ਖ਼ਾਲਸਾ, ਗੁਰਿੰਦਰ ਸਿੰਘ ਚੈੜੀਆ, ਗਾਇਕ ਜੱਸੀ ਧਨੌਲਾ, ਗਾਇਕ ਹੈਪੀ ਲੈਰਾ, ਪੰਮਾ ਲਧਾਣਾ, ਕੁਲਵਿੰਦਰ ਸੁੰਨਰ, ਗੋਲਡੀ ਬਾਵਾ, ਹੈਪੀ ਗਿੱਲ, ਸੰਜੀਵ ਕੁਮਾਰ ਟਿਲੂਵਾਲੀਆ, ਖੇਡ ਪ੍ਰਮੋਟਰ ਸੁਰਜੀਤ ਸੰਘ ਭੰਗਲ, ਸਰਬਜੀਤ ਸਿੰਘ ਜਗਤਪੁਰ, ਭੁੱਟੋ ਕੁਮਾਰ, ਰਾਮਪਾਲ ਬੰਗਾ ਅਤੇ ਵਿੱਕੀ ਬੰਬੇ ਵਾਲਾ ਸ਼ਾਮਲ ਹਨ।