v style="text-align: justify;"> ਮਿਲਾਨ (ਦਲਜੀਤ ਮੱਕੜ) : ਇਟਲੀ ’ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਸਰਕਾਰ ਦੇ ਨਵੇਂ ਐਲਾਨ ਮੁਤਾਬਕ ਦੇਸ਼ ’ਚ 30 ਅਪ੍ਰੈਲ ਤੱਕ ਕਿਸੇ ਵੀ ਸੂਬੇ ਨੂੰ ਪੀਲੇ ਰੰਗ ਦੇ ਜ਼ੋਨ ’ਚ ਤਬਦੀਲ ਨਹੀਂ ਕੀਤਾ ਜਾਵੇਗਾ। ਬੇਸ਼ੱਕ ਕੋਰੋਨਾ ਦਾ ਅਸਰ ਘੱਟ ਕਿਉਂ ਨਾ ਹੋ ਰਿਹਾ ਹੋਵੇ, ਫਿਰ ਵੀ ਕਿਸੇ ਤਰ੍ਹਾਂ ਦਾ ਨਿਯਮਾਂ ’ਚ ਢਿੱਲ ਨਹੀਂ ਦਿੱਤੀ ਜਾਵੇਗੀ। ਸਰਕਾਰ ਵੱਲੋ ਇਹ ਸਪਸ਼ਟ ਕੀਤਾ ਗਿਆ ਹੈ ਕਿ ਈਸਟਰ ਦੀਆ ਛੁੱਟੀਆਂ (6 ਅਪ੍ਰੈਲ) ਤੋ ਬਾਅਦ ਵੀ ਇਹ ਨਿਯਮ ਲਾਗੂ ਰਹਿਣਗੇ। ਇਸ ਤੋਂ ਪਹਿਲਾਂ ਪਿਛਲੇ ਦਿਨੀ ਸਰਕਾਰ ਨੇ ਤਿੰਨ ਹੋਰ ਸੂਬਿਆਂ ਵਾਅਲੇ ਦੀ ਅੋਸਤਾ, ਕਲਾਬਰੀਆ ਤੇ ਤੁਸਕਾਨਾ ’ਚ ਕੋਰੋਨਾ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਦੇਖਦੇ ਹੋਏ ਨੂੰ ਲਾਲ ਜ਼ੋਨ ’ਚ ਤਬਦੀਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਛੇ ਅਪ੍ਰੈਲ ਤੱਕ ਦੇਸ਼ ’ਚ ਲਾਗੂ ਤਾਲਾਬੰਦੀ ਵਧਾ ਕੇ 30 ਅਪ੍ਰੈਲ ਤੱਕ ਕਰ ਦਿੱਤੀ ਗਈ ਹੈ।

Posted By: Sunil Thapa