ਜੇਐੱਨਐੱਨ/ਰਾਇਟਰ, ਰੋਮ : ਇਟਲੀ 'ਚ 3 ਜੂਨ ਤੋਂ ਵਿਦੇਸ਼ ਯਾਤਰਾ 'ਤੇ ਜਾਣ ਤੇ ਉੱਥੋਂ ਆਉਣ ਦੀ ਮਨਜ਼ੂਰੀ ਦੇ ਦਿੱਤੀ ਜਾਵੇਗੀ। ਇਟਲੀ ਦੀ ਸਰਕਾਰ ਨੇ ਸ਼ਨਿਚਰਵਾਰ ਨੂੰ ਇਕ ਹੁਕਮਨਾਮੇ ਨੂੰ ਮਨਜ਼ੂਰੀ ਦੇ ਦਿੱਤੀ, ਜੋ 3 ਜੂਨ ਤੋਂ ਵਿਦੇਸ਼ ਯਾਤਰਾ ਕਰਨ ਦੀ ਇਜਾਜ਼ਤ ਦੇਵੇਗਾ। ਇਟਲੀ, ਜਿੱਥੇ ਸਭ ਤੋਂ ਸਖ਼ਤ ਲਾਕਡਾਊਨ ਸੀ, ਹੁਣ ਪੂਰੀ ਤਰ੍ਹਾਂ ਖੋਲ੍ਹਣ ਦੀ ਤਿਆਰੀ ਸਰਕਾਰ ਨੇ ਕਰ ਲਈ ਹੈ। ਇਟਲੀ 3 ਜੂਨ ਤੋਂ ਦੇਸ਼ ਭਰ 'ਚ ਹਰ ਤਰ੍ਹਾਂ ਦੀ ਪਾਬੰਦੀਆਂ ਹਟਾਉਣ ਦੀ ਤਿਆਰੀ ਕਰ ਰਿਹਾ ਹੈ। ਨਿਊਜ਼ ਏਜੰਸੀ ਰਾਇਟਰਸ ਵੱਲੋਂ ਦੇਖੇ ਗਏ ਇਕ ਖਰੜੇ ਮੁਤਾਬਿਕ ਸਰਕਾਰ ਕੋਰੋਨਾ ਵਾਇਰਸ ਲਾਕਡਾਊਨ ਤੋਂ ਆਪਣੀ ਅਰਥਵਿਵਸਥਾ ਨੂੰ ਦੁਬਾਰਾ ਜੀਵਤ ਕਰਨ ਲਈ ਇਹ ਕਦਮ ਚੁੱਕ ਰਹੀ ਹੈ।

ਇਟਲੀ ਪਹਿਲਾ ਯੂਰਪੀ ਦੇਸ਼ ਸੀ ਜਿਸ ਨੇ ਇਸ ਬਿਮਾਰੀ ਨੂੰ ਰੋਕਣ ਦੀ ਕੋਸ਼ਿਸ਼ 'ਚ ਮਾਰਚ ਮਹੀਨੇ ਲਾਕਡਾਊਨ ਕੀਤਾ ਸੀ। ਹੁਣ ਇਟਲੀ ਨਵੇਂ ਮਾਮਲਿਆਂ ਦੀ ਗਿਣਤੀ 'ਚ ਗਿਰਾਵਟ ਕਾਰਨ ਹੌਲੀ-ਹੌਲੀ ਲਾਕਡਾਊਨ 'ਤੇ ਰੋਕ ਲਗਾ ਰਹੀ ਹੈ। ਹੁਕਮਨਾਮਾ, ਜਿਸ 'ਚ ਅਜੇ ਸੋਧ ਕੀਤੀ ਜਾ ਸਕਦੀ ਹੈ। ਇਸ ਮੁਤਾਬਿਕ ਵੱਖ-ਵੱਖ ਖੇਤਰਾਂ ਅੰਦਰ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ 18 ਮਈ ਤੋਂ ਮਨਜ਼ੂਰੀ ਦਿੱਤੀ ਜਾਵੇਗੀ। ਸਿਹਤ ਅਧਿਕਾਰੀ ਇਹ ਯਕੀਨੀ ਬਣਾਉਣ ਲਈ ਸਥਿਤੀ ਦੀ ਨਿਗਰਾਨੀ ਕਰਨਗੇ ਕਿ ਇਨਫੈਕਸ਼ਨ ਨੂੰ ਜਾਂਚ 'ਚ ਰੱਖਿਆ ਗਿਆ ਹੈ।

ਅਮਰੀਕਾ ਤੇ ਬ੍ਰਿਟੇਨ ਤੋਂ ਬਾਅਦ ਦੁਨੀਆ 'ਚ ਸਭ ਤੋਂ ਜ਼ਿਆਦਾ ਮੌਤਾਂ ਇਟਲੀ 'ਚ ਹੋਈਆਂ ਹਨ। ਇੱਥੇ ਹੁਣ ਤਕ 34,600 ਤੋਂ ਜ਼ਿਆਦਾ ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ। ਇਟਲੀ ਨੇ 4 ਮਈ ਨੂੰ ਨਿਯਮਾਂ ਸਮੇਤ ਸ਼ੁਰੂਆਤੀ ਛੋਟ ਨੂੰ ਮਨਜ਼ੂਰੀ ਦੇ ਦਿੱਤੀ, ਜਦੋਂ ਉਸ ਨੂੰ ਕਾਰਖਾਨਿਆਂ ਤੇ ਪਾਰਕਾਂ ਨੂੰ ਮੁੜ ਖੋਲ੍ਹਣ ਦੀ ਛੋਟ ਮਿਲੀ ਸੀ। ਇਟਲੀ 'ਚ ਦੁਕਾਨਾਂ 18 ਨੂੰ ਖੁਲ੍ਹਣੀਆਂ ਹਨ ਤੇ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਵੱਖ-ਵੱਖ ਖੇਤਰਾਂ 'ਚ ਸਾਰੀਆਂ ਗਤੀਵਿਧੀਆਂ ਨੂੰ ਉਸੇ ਦਿਨ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ, ਜਿਸ ਦਾ ਅਰਥ ਹੈ ਕਿ ਲੋਕ ਆਪਣੇ ਦੋਸਤਾਂ ਨੂੰ ਮਿਲਣ ਜਾ ਸਕਣਗੇ।

Posted By: Seema Anand