ਆਈਏਐਨਐਸ, ਇਟਲੀ : ਇਟਲੀ ਵਿਚ 24 ਘੰਟਿਆਂ ਵਿਚ 178 ਨਵੇਂ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਮਾਮਲੇ ਦਰਜ ਕੀਤੇ ਗਏ ਹਨ। ਇਹ ਰਿਕਾਰਡ 27 ਫਰਵਰੀ ਤੋਂ ਬਾਅਦ ਸਭ ਤੋਂ ਘੱਟ ਕੇਸ ਹਨ। ਨਾਗਰਿਕ ਸੁਰੱਖਿਆ ਵਿਭਾਗ ਨੇ ਕਿਹਾ ਕਿ 27 ਫਰਵਰੀ ਤੋਂ ਬਾਅਦ ਇਹ ਅੰਕੜਾ ਸਭ ਤੋਂ ਘੱਟ ਹੈ।

ਦੱਸ ਦੇਈਏ ਕਿ ਪੂਰੀ ਦੁਨੀਆ ਇਸ ਵੇਲੇ ਕੋਰੋਨਾ ਸੰਕਟ ਨਾਲ ਜੂਝ ਰਹੀ ਹੈ। ਇਸ ਵਾਇਰਸ ਦੀ ਲਪੇਟ ਵਿਚ ਸਭ ਤੋਂ ਜ਼ਿਆਦਾ ਯੂਐੱਸ ਹੈ। ਇਥੇ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੀ ਮੌਤ ਕੋਰੋਨਾ ਵਾਇਰਸ ਨਾਲ ਹੋਈ ਹੈ, ਉਥੇ ਸੰਕ੍ਰਮਿਤਾਂ ਦਾ ਅੰਕੜਾ 18 ਲੱਖ ਨੂੰ ਪਾਰ ਕਰ ਗਿਆ ਹੈ। ਯੂਐੱਸ ਤੋਂ ਬਾਅਦ ਬ੍ਰਾਜ਼ੀਲ, ਰੂਸ, ਇਟਲੀ, ਸਪੇਨ ਅਤੇ ਭਾਰਤ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਇਸ ਮਹਾਮਾਰੀ ਨਾਲ ਗਲੋਬਲ ਪੱਧਰ 'ਤੇ 62 ਲੱਖ ਤੋਂ ਜ਼ਿਆਦਾ ਲੋਕ ਸੰਕ੍ਰਮਿਤ ਹੋ ਗਏ ਹਨ। ਉਥੇ ਮਰਨ ਵਾਲਿਆਂ ਦਾ ਇਹ ਅੰਕੜਾ ਤਿੰਨ ਲੱਖ ਦੇ ਪਾਰ ਪਹੁੰਚ ਗਿਆ ਹੈ।

Posted By: Tejinder Thind