style="text-align: justify;"> ਰੋਮ (ਏਪੀ) : ਇਟਲੀ ਦੇ ਦੱਖਣੀ ਸਾਲੇਰਨੋ 'ਚ ਦੁਕਾਨਾਂ ਦੇ ਅੰਦਰ ਮਾਸਕ ਨਾ ਪਾਉਣਾ ਤਿੰਨ ਲੋਕਾਂ ਨੂੰ ਮਹਿੰਗਾ ਪੈ ਗਿਆ। ਬਤੌਰ ਜੁਰਮਾਨਾ ਹਰੇਕ ਨੂੰ 1,000 ਯੂਰੋ (ਕਰੀਬ 87,000) ਦੇਣੇ ਪਏ।

ਮੀਡੀਆ ਰਿਪੋਰਟ ਮੁਤਾਬਕ ਕੰਪਨੀਆਂ ਸੂਬੇ ਦੇ ਗਵਰਨਰ ਨੇ ਸ਼ੁੱਕਰਵਾਰ ਨੂੰ ਹੀ ਇਸ ਹੁਕਮ 'ਤੇ ਦਸਤਖ਼ਤ ਕੀਤੇ। ਇਸ 'ਚ ਬੰਦ ਜਨਤਕ ਥਾਵਾਂ 'ਤੇ ਮਾਸਕ ਨਾ ਲਗਾਉਣ 'ਤੇ ਭਾਰੀ ਜੁਰਮਾਨੇ ਦੀ ਮੱਦ ਰੱਖੀ ਗਈ ਹੈ। ਇਸੇ ਸੂਬੇ ਦੇ ਸੈਲਾਨੀ ਟਾਪੂ ਇਸਚੀਆ ਦੇ ਤਿੰਨ ਕੈਫ਼ੇ ਤੇ ਇਕ ਰੈਸਟੋਰੈਂਟ 'ਚ ਵੀ ਏਨਾ ਹੀ ਜੁਰਮਾਨਾ ਵਸੂਲਿਆ ਗਿਆ ਹੈ। ਇਸ ਸੂਬੇ 'ਚ ਕੋਰੋਨਾ ਇਨਫੈਕਸ਼ਨ ਦੇ ਨਵੇਂ ਮਾਮਲੇ ਰੋਜ਼ ਸਾਹਮਣੇ ਆ ਰਹੇ ਹਨ।